ਬੇਸਿਨ ਰਿਜ਼ਰਵ ''ਤੇ ਸ਼ਾਸਤਰੀ ਨੇ ਤਾਜ਼ਾ ਕੀਤੀਆਂ 39 ਸਾਲ ਪੁਰਾਣੀਆਂ ਯਾਦਾਂ

Thursday, Feb 20, 2020 - 10:34 PM (IST)

ਬੇਸਿਨ ਰਿਜ਼ਰਵ ''ਤੇ ਸ਼ਾਸਤਰੀ ਨੇ ਤਾਜ਼ਾ ਕੀਤੀਆਂ 39 ਸਾਲ ਪੁਰਾਣੀਆਂ ਯਾਦਾਂ

ਵੇਲਿੰਗਟਨ - ਮੁੰਬਈਆ ਭਾਸ਼ਾ ਵਿਚ 'ਖੜੂਸ' ਕਿਹਾ ਜਾਣ ਵਾਲਾ ਰਵੀ ਸ਼ਾਸਤਰੀ ਆਮ ਤੌਰ 'ਤੇ ਜਜ਼ਬਾਤ ਜ਼ਾਹਿਰ ਨਹੀਂ ਕਰਦਾ ਪਰ ਬੇਸਿਨ ਰਿਜ਼ਰਵ 'ਤੇ ਪਹੁੰਚ ਕੇ ਉਹ ਯਾਦਾਂ ਦੇ ਗਲਿਆਰਿਆਂ ਵਿਚ ਚਲਾ ਗਿਆ ਕਿਉਂਕਿ ਇਸ ਮੈਦਾਨ 'ਤੇ 39 ਸਾਲ ਪਹਿਲਾਂ ਉਸ ਨੇ ਭਾਰਤ ਲਈ ਪਹਿਲਾ ਟੈਸਟ ਖੇਡਿਆ ਸੀ। ਵੱਡੀਆਂ-ਵੱਡੀਆਂ ਅੱਖਾਂ ਵਾਲੇ ਸ਼ਾਸਤਰੀ  ਨੇ 39 ਸਾਲ ਪਹਿਲਾਂ 19 ਸਾਲ ਦੀ ਉਮਰ ਵਿਚ ਭਾਰਤ ਦੀ 151ਵੇਂ ਨੰਬਰ ਦੀ ਟੈਸਟ ਕੈਪ ਪਹਿਨੀ ਸੀ। ਬੇਸਿਨ ਰਿਜ਼ਰਵ 'ਤੇ ਠੰਡੀਆਂ ਹਵਾਵਾਂ ਵਿਚਾਲੇ 6 ਫੁੱਟ ਲੰਬੇ ਇਸ ਨੌਜਵਾਨ ਕ੍ਰਿਕਟਰ ਨੂੰ ਤਿੰਨ ਸਵੈਟਰ ਪਹਿਨਣੇ ਪਏ ਸਨ।
ਲੱਕੜੀ ਦੇ ਬੈਂਚਾਂ ਤੇ ਸਫੈਦ ਗਰਿੱਲ ਦੀ ਸੀਮਾ-ਰੇਖਾ ਨੂੰ ਦੇਖਦੇ ਹੋਏ ਆਪਣੀ ਤਸਵੀਰ ਦੇ ਨਾਲ ਸ਼ਾਸਤਰੀ ਨੇ ਟਵੀਟ ਕੀਤਾ, ''39 ਸਾਲ ਹੋ ਗਏ। ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ। ਕੱਲ ਇਹ ਹੀ ਦਿਨ, ਇਹ ਹੀ ਮੈਦਾਨ, ਇਹ ਹੀ ਟੀਮ ਤੇ ਇਹ ਹੀ ਸ਼ਹਿਰ ਹੋਵੇਗਾ, ਜਿੱਥੇ ਮੈਂ 30 ਸਾਲ ਪਹਿਲਾਂ ਪਹਿਲਾ ਟੈਸਟ ਖੇਡਿਆ ਸੀ।'' ਉਸ ਨੇ ਕਿਹਾ, ''ਡ੍ਰੈੈਸਿੰਗ ਰੂਮ ਹੁਣ ਵੀ ਉਹ ਹੀ ਹੈ। ਕੁਝ ਨਹੀਂ ਬਦਲਿਆ।''

PunjabKesari
ਸ਼ਾਸਤਰੀ ਨੂੰ ਦਰਅਸਲ ਬਦਲ ਦੇ ਤੌਰ 'ਤੇ ਨਿਊਜ਼ੀਲੈਂਡ ਬੁਲਾਇਆ ਗਿਆ ਸੀ ਕਿਉਂਕਿ ਦਿਲੀਪ ਜੋਸ਼ੀ ਆਸਟਰੇਲੀਆ ਦੌਰੇ 'ਤੇ ਜ਼ਖ਼ਮੀ ਹੋ ਗਿਆ ਸੀ। ਉਸ ਸਮੇਂ ਸ਼ਾਸਤਰੀ ਕਾਨਪੁਰ ਵਿਚ ਰਣਜੀ ਟਰਾਫੀ ਕੁਆਰਟਰ ਫਾਈਨਲ ਖੇਡ ਰਿਹਾ ਸੀ। 'ਮਿਡ ਡੇ' ਵਿਚ ਛਪੀ ਖਬਰ ਅਨੁਸਾਰ ਸ਼ਾਸਤਰੀ ਨੂੰ ਉਸ ਗੈਸਟ ਹਾਊਸ ਦੇ ਗੇਟਕੀਪਰ ਤੋਂ ਆਪਣੇ ਚੁਣੇ ਜਾਣ ਦੀ ਖਬਰ ਮਿਲੀ ਸੀ, ਜਿਸ ਵਿਚ ਮੁੰਬਈ ਦੀ ਟੀਮ ਰਹਿ ਰਹੀ ਸੀ। ਸ਼ਾਸਤਰੀ ਨੇ ਉਸ ਸਮੇਂ 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ 19 ਦੌੜਾਂ ਬਣਾਈਆਂ ਸਨ। ਉਸ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ 54 ਦੌੜਾਂ ਦੇ ਕੇ 3 ਤੇ 9 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਉਹ ਟੈਸਟ 62 ਦੌੜਾਂ ਨਾਲ ਹਾਰ ਗਿਆ ਸੀ ਪਰ ਸ਼ਾਸਤਰੀ ਅਗਲੇ 11 ਸਾਲ ਤਕ ਭਾਰਤ ਲਈ 80 ਟੈਸਟ ਤੇ 150 ਵਨ ਡੇ ਖੇਡਿਆ।


author

Gurdeep Singh

Content Editor

Related News