ਉਮਰ ਮਜ਼ਾਕ ਕਰ ਰਿਹਾ ਸੀ, ਬਦਸਲੂਕੀ ਕਰਨ ਦਾ ਕੋਈ ਇਰਾਦਾ ਨਹੀਂ ਸੀ : ਕਾਮਰਾਨ

02/04/2020 6:13:54 PM

ਕਰਾਚੀ : ਪਾਕਿਸਤਾਨ ਦੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਫਿੱਟਨੈਸ ਟੈਸਟ ਦੌਰਾਨ ਬਦਸਲੂਕੀ ਕਰਨ ਦਾ ਦੋਸ਼ ਝਲ ਰਹੇ ਆਪਣੇ ਛੋਟੇ ਭਰਾ ਉਮਰ ਅਕਮਲ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ ਮਜ਼ਾਕ ਕਰ ਰਿਹਾ ਸੀ ਅਤੇ ਕਿਸੇ ਨੂੰ ਦੁਖ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਖਰਾਬ ਫਾਰਮ ਵਿਚ ਚਲ ਰਹੇ ਵਿਕਟਕੀਪਰ ਬੱਲੇਬਾਜ਼ ਉਮਰ ਨੂੰ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨੇ ਫਿੱਟਨੈਸ ਟੈਸਟ ਦੌਰਾਨ ਆਪਣਾ ਨਗਨ ਸਰੀਰ ਦਿਖਾਉਂਦਿਆਂ ਟ੍ਰੇਨਰ ਤੋਂ ਪੁੱਛਿਆ ਸੀ ਕਿ ਚਰਬੀ ਕਿੱਥੇ ਹੈ।

PunjabKesari

ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਹਮਣੇ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਹੁਣ ਉਸ ਨੂੰ ਦੇਸ਼ ਦੇ ਅਗਲੇ ਘਰੇਲੂ ਟੂਰਨਾਮੈਂਟ ਵਿਚ ਹਿੱਸਾ ਲੈਣ 'ਤੇ ਪਾਬੰਦੀ ਝਲਣੀ ਪੈ ਸਕਦੀ ਹੈ। ਕਾਮਰਾਨ ਨੇ ਇਕ ਸ਼ੋਅ ਵਿਚ ਕਿਹਾ ਕਿ ਉਮਰ ਅਤੇ ਯਾਸਿਰ ਦੋਵਾਂ ਨੇ ਇਕੱਠਿਆਂ ਪੜਾਈ ਕੀਤੀ ਹੈ ਅਤੇ ਦੋਵੇਂ ਦੋਸਤ ਹਨ। ਇਸ ਲਈ ਮੈਨੂੰ ਲਗਦਾ ਹੈ ਕਿ ਉਮਰ ਨੇ ਅਜਿਹਾ ਮਜ਼ਾਕੀਆ ਅੰਦਾਜ਼ 'ਚ ਕਿਹਾ ਹੋਵੇਗਾ ਅਤੇ ਉਸਦਾ ਇਰਾਦਾ ਕਿਸੇ ਨੂੰ ਦੁਖ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਕਿਹਾ ਕਿ ਜੇਕਰ ਪੀ. ਸੀ. ਬੀ. ਨੂੰ ਜਾਂਚ 'ਚ ਲਗਦਾ ਹੈ ਕਿ ਉਮਰ ਨੇ ਗਲਤੀ ਕੀਤੀ ਹੈ ਤਾਂ ਉਹ ਉਸ ਨੂੰ ਚਿਤਾਵਨੀ ਦੇ ਸਕਦੇ ਹਨ। ਉਮਰ ਮੁਆਫੀ ਵੀ ਮੰਗ ਸਕਦਾ ਹੈ ਪਰ ਉਸ 'ਤੇ ਪਾਬੰਦੀ ਲਾਉਣਾ ਸਖਤ ਫੈਸਲਾ ਹੋਵੇਗਾ।


Related News