ਦੱਖਣੀਆ ਕੋਰੀਆ ''ਚ ਓਲੰਪਿਕ 2018 ਮਸ਼ਾਲ ਦਾ ਸਵਾਗਤ

11/02/2017 3:15:03 AM

ਇੰਚੀਓਨ— ਓਲੰਪਿਕ ਮਸ਼ਾਲ ਦੇ ਦੱਖਣੀ ਕੋਰੀਆ ਪਹੁੰਚਣ ਦੇ ਨਾਲ ਹੀ 2018 ਪਿਓਂਗਯੋਂਗ ਸਰਦ-ਰੁੱਤ 2018 ਖੇਡਾਂ ਦੀ ਉਲਟੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਉਥੇ ਹੀ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਕਾਰਨ ਪੈਦਾ ਹੋਏ ਤਣਾਅ  ਵਿਚਕਾਰ ਆਯੋਜਕਾਂ ਨੇ ਏਸ਼ੀਆ ਵਿਚ ਇਨ੍ਹਾਂ ਖੇਡਾਂ ਨੂੰ ਇਕ ਨਵੇਂ ਯੁੱਗ ਦੀ ਸ਼ੁਰੂਆਤ ਮੰਨਿਆ ਹੈ। 
ਦੱਖਣੀ ਕੋਰੀਆ ਦੇ ਖੇਡ ਮੰਤਰੀ ਡੂ ਜੋਂਗ ਵਾਨ ਅਤੇ 2010 ਵੈਨਕੂਵਰ ਖੇਡਾਂ ਦੇ ਸਕੇਟਿੰਗ ਚੈਂਪੀਅਨ ਕਿਮ ਯੂਨਾ ਨੇ ਯੂਨਾਨ ਤੋਂ ਕੋਰੀਆ ਏਅਰ ਫਲਾਈਟ 'ਤੇ ਵਿਸ਼ੇਸ਼ ਤੌਰ 'ਤੇ ਲਿਆਂਦੀ ਗਈ ਮਸ਼ਾਲ ਨੂੰ ਫੜਿਆ। ਬਾਅਦ 'ਚ ਇਸ ਨੂੰ 2018 ਓਲੰਪਿਕ ਦੇ ਆਯੋਜਕਾਂ ਨੂੰ ਸੌਂਪ ਦਿੱਤਾ ਗਿਆ।


Related News