ਕੋਰੋਨਾ ਵਾਇਰਸ ਕਾਰਨ ਭਾਰਤੀ ਖਿਡਾਰੀਆਂ ਦੀਆਂ ਓਲੰਪਿਕ ਤਿਆਰੀਆਂ ਪ੍ਰਭਾਵਿਤ

Saturday, Mar 07, 2020 - 11:27 AM (IST)

ਕੋਰੋਨਾ ਵਾਇਰਸ ਕਾਰਨ ਭਾਰਤੀ ਖਿਡਾਰੀਆਂ ਦੀਆਂ ਓਲੰਪਿਕ ਤਿਆਰੀਆਂ ਪ੍ਰਭਾਵਿਤ

ਸਪੋਰਟਸ ਡੈਸਕ—  ਕੋਰੋਨਾ ਵਾਇਰਸ ਦੇ ਕਾਰਣ ਖਿਡਾਰੀਆਂ ਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ ਹਨ ਪਰ ਪੀ. ਵੀ. ਸਿੰਧੂ ਤੇ ਬਜਰੰਗ ਪੂਨੀਆ ਵਰਗੇ ਚੋਟੀ ਦੇ ਭਾਰਤੀ ਖਿਡਾਰੀਆਂ ਨੂੰ ਉਮੀਦ ਹੈ ਕਿ ਵਿਸ਼ਵ ਭਰ ਵਿਚ ਇਸ ਘਾਤਕ ਬੀਮਾਰੀ ਦੇ ਫੈਲਣ ਦੇ ਬਾਵਜੂਦ ਟੋਕੀਓ ਓਲੰਪਿਕ ਖੇਡਾਂ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਣਗੀਆਂ। ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਕਿਹਾ ਕਿ ਉਹ ਸਾਥੀ ਬੈਡਮਿੰਟਨ ਖਿਡਾਰੀਆਂ ਦੀਆਂ ਚਿੰਤਾਵਾਂ ਨੂੰ ਸਮਝ ਸਕਦੀ ਹੈ। ਇਨ੍ਹਾਂ ਵਿਚ ਸਾਇਨਾ ਨੇਹਵਾਲ ਵੀ ਸ਼ਾਮਲ ਹੈ, ਜਿਸ ਦੇ ਲਈ ਕਈ ਟੂਰਨਾਮੈਂਟਾਂ ਦੇ ਰੱਦ ਹੋਣ ਨਾਲ ਕੁਆਲੀਫਾਈ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਓਲੰਪਿਕ ਖੇਡਾਂ 24 ਜੁਲਾਈ ਤੋਂ ਸ਼ੁਰੂ ਹੋਣਗੀਆਂ।PunjabKesari

ਉਸ ਨੇ ਕਿਹਾ, ‘‘ਅਜੇ ਤਕ ਆਲ ਇੰਗਲੈਂਡ ਚੈਂਪੀਅਨਸ਼ਿਪ ਮੁਲਤਵੀ ਨਹੀਂ ਹੋਈ ਹੈ। ਸਭ ਕੁਝ ਸਹੀ ਚੱਲ ਰਿਹਾ ਹੈ ਪਰ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਆਖਿਰ ਵਿਚ ਮੈਨੂੰ ਸਰਕਾਰ ਦੇ ਫੈਸਲੇ ਨੂੰ ਮੰਨਣਾ ਪਵੇਗਾ ਕਿ ਕੀ ਕਰਨਾ ਚਾਹੀਦਾ ਹੈ।’’ ਉਸਦੇ ਮੇਂਟਰ ਤੇ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਓਲੰਪਿਕ ਖਿਡਾਰੀਆਂ ਦਾ ਸਭ ਤੋਂ ਮਹੱਤਵਪੂਰਨ ਟੂਰਨਾਮੈਂਟ ਹੁੰਦਾ ਹੈ ਪਰ ਲੋਕਾਂ ਦੀ ਸਿਹਤ ਹਮੇਸ਼ਾ ਪਹਿਲੀ ਪਹਿਲਕਦਮੀ ਹੋਣੀ ਚਾਹੀਦੀ ਹੈ। ਗੋਪੀਚੰਦ ਨੇ ਕਿਹਾ, ‘‘ਰਾਸ਼ਟਰਮੰਡਲ, ਏਸ਼ੀਆਈ ਖੇਡਾਂ ਜਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਅਸੀਂ ਅਜਿਹੀ ਸਮੱਸਿਆ ਨਹੀਂ ਦੇਖੀ। ਸਾਡੇ ਲਈ ਓਲੰਪਿਕ 4 ਸਾਲ ਬਾਅਦ ਆਉਂਦਾ ਹੈ ਅਤੇ ਇਹ ਜ਼ਿੰਦਗੀ ਦਾ ਮਹੱਤਵਪੂਰਨ ਟੈਰਨਾਮੈਂਟ ਹੁੰਦਾ ਹੈ। ਲੋਕ ਤਿਆਰੀਆਂ ਕਰਦੇ ਹਨ, ਰਣਨੀਤੀ ਬਣਾਉਂਦੇ ਹਨ, ਆਪਣੇ ਸੁਪਨੇ ਸੱਚ ਕਰਨ ਦੀ ਕੋਸ਼ਿਸ਼ ਕਰਦੇ ਹਨ।’’

PunjabKesari

ਦੂਜੇ ਪਾਸੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, ‘‘ਸਾਨੂੰ ਅਭਿਆਸ ਲਈ ਦੇਸ਼ ਵਿਚੋਂ ਬਾਹਰ ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦੇਸ਼ਾਂ ਦਾ ਸਫਰ ਕਰਨ ’ਤੇ ਪਾਬੰਦੀ ਹੈ, ਜਿਸ ਨਾਲ ਸਾਡੀਆਂ ਤਿਆਰੀਆ ਪ੍ਰਭਾਵਿਤ ਹੋ ਰਹੀਆਂ ਹਨ। ਅਸÄ ਅਭਿਆਸ ਲਈ ਰੂਸ ਜਾ ਰਹੇ ਹਾਂ ਪਰ ਏਸ਼ੀਆਈ ਓਲੰਪਿਕ ਕੁਆਲੀਫਾਇਰ ਮੁਲਤਵੀ ਹੋਣ ਤੋਂ ਬਾਅਦ ਕੁਝ ਪਹਿਲਵਾਨ ਪ੍ਰੇਸ਼ਾਨ ਹਨ।’’


Related News