ਨੀਰਜ ਚੋਪੜਾ ਦੀ ਤਬੀਅਤ ਵਿਗੜੀ, ਸਵਾਗਤ ਸਮਾਰੋਹ ਅੱਧ ਵਿਚਾਲੇ ਛੱਡ ਪਹੁੰਚੇ ਹਸਪਤਾਲ

Tuesday, Aug 17, 2021 - 05:42 PM (IST)

ਨੀਰਜ ਚੋਪੜਾ ਦੀ ਤਬੀਅਤ ਵਿਗੜੀ, ਸਵਾਗਤ ਸਮਾਰੋਹ ਅੱਧ ਵਿਚਾਲੇ ਛੱਡ ਪਹੁੰਚੇ ਹਸਪਤਾਲ

ਸਪੋਰਟਸ ਡੈਸਕ— ਓਲੰਪਿਕ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦੀ ਤਬੀਅਤ ਫਿਰ ਵਿਗੜ ਗਈ ਹੈ। ਚੋਪੜਾ ਮੈਡਲ ਜਿੱਤਣ ਦੇ 10 ਦਿਨ ਬਾਅਦ ਮੰਗਲਵਾਰ ਨੂੰ ਪਾਣੀਪਤ ਪਹੁੰਚੇ। ਸਮਾਲਖਾ ਦੇ ਹਲਦਾਨਾ ਬਾਰਡਰ ਤੋਂ ਉਨ੍ਹਾਂ ਦਾ ਦਾ ਕਾਫ਼ਲਾ ਪਿੰਡ ਖੰਡਰਾ ਪੁੱਜਾ। ਖੰਡਰਾ ’ਚ ਸਵਾਗਤ ਸਮਾਰੋਹ ਦੇ ਦੌਰਾਨ ਨੀਰਜ ਨੂੰ ਮੰਚ ਦੇ ਪਿੱਛੇ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। 
ਇਹ ਵੀ ਪੜ੍ਹੋ : ICC T-20 WC ਦਾ ਸ਼ੈਡਿਊਲ ਜਾਰੀ, ਪਾਕਿਸਤਾਨ ਨਾਲ ਹੋਵੇਗਾ ਭਾਰਤ ਦਾ ਪਹਿਲਾ ਮੈਚ

ਜ਼ਿਕਰਯੋਗ ਹੈ ਕਿ ਨੀਰਜ ਨੂੰ 3 ਦਿਨਾਂ ਤੋਂ ਬੁਖ਼ਾਰ ਆ ਰਿਹਾ ਸੀ ਤੇ ਉਨ੍ਹਾਂ ਦਾ ਗਲਾ ਖ਼ਰਾਬ ਹੈ ਪਰ ਉਸ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ। ਜਦਕਿ ਪ੍ਰੋਗਰਾਮ ਸਥਾਨ ’ਤੇ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਪ੍ਰੋਗਰਾਮ ਨੂੰ ਛੇਤੀ ਖ਼ਤਮ ਕਰ ਦਿੱਤਾ ਗਿਆ। ਤਬੀਅਤ ਖ਼ਰਾਬ ਹੋਣ ਦੇ ਕਾਰਨ ਹੀ ਨੀਰਜ ਸ਼ੁੱਕਰਵਾਰ ਨੂੰ ਹਰਿਆਣਾ ਸਰਕਾਰ ਵੱਲੋਂ ਆਯੋਜਿਤ ਸਨਮਾਨ ਸਮਾਰੋਹ ’ਚ ਹਿੱਸਾ ਨਹੀਂ ਲੈ ਸਕੇ ਸਨ। ਉਹ ਇਸ ਸਮਾਰੋਹ ’ਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜੁੜੇ ਸਨ। 
ਇਹ ਵੀ ਪੜ੍ਹੋ : ਧੋਨੀ ਸੰਨਿਆਸ ਤੋਂ ਬਾਅਦ ਵੀ ਕਮਾਉਂਦੇ ਹਨ ਕਰੋੜਾਂ ਰੁਪਏ, ਨੈੱਟਵਰਥ ਜਾਣ ਕੇ ਹੋ ਜਾਵੋਗੇ ਹੈਰਾਨ

ਹੋਇਆ ਸੀ ਸ਼ਾਨਦਾਰ ਸਵਾਗਤ

PunjabKesari
ਟੋਕੀਓ ਓਲੰਪਿਕ ’ਚ ਸੋਨ ਤਮਗ਼ਾ ਜਿੱਤਣ ਦੇ ਪੂਰੇ 10 ਦਿਨ ਬਾਅਦ ਨੀਰਜ ਆਪਣੇ ਪਿੰਡ ਖੰਡਰਾ ਆਏ ਸਨ। ਸਵੇਰੇ ਨੀਰਜ ਚੋਪੜਾ ਸਮਾਲਖਾ ਪੁਲ ਹੇਠਾਂ ਪੁੱਜੇ। ਪਿੰਡ ਖੰਡਰਾ ਪੁੱਜਣ ’ਤੇ ਨੀਰਜ ਦਾ ਗਲੀ ਦੇ ਬਾਹਰ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਸਵਾਗਤ ਲਈ ਸਵੇਰੇ ਹੀ ਖੰਡਰਾ ਵਾਸੀ ਸਮਾਲਖਾ ਪੁਲ ਦੇ ਕੋਲ ਪਹੁੰਚ ਗਏ ਸਨ। ਨੀਰਜ ਦੇ ਸਵਾਗਤ ਲਈ ਪੂਰਾ ਪਿੰਡ ਪਲਕਾਂ ਵਿਛਾਏ ਬੈਠਾ ਸੀ। ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਪਿੰਡ ਖੰਡਰਾ ’ਚ ਨੀਰਜ ਲਈ 100 ਮੀਟਰ ਦਾ ਸਵਾਗਤ ਸਟੇਜ ਬਣਾਇਆ ਗਿਆ। ਸਟੇਜ ਤੋਂ 20 ਮੀਟਰ ਦੂਰੀ ’ਤੇ ਸਕਿਓਰਿਟੀ ਗਾਰਡ ਤਾਇਨਾਤ ਰਹੇ। ਉਸ ਤੋਂ ਬਾਅਦ ਵੀ. ਆਈ. ਪੀ. (ਵੈਰੀ ਇੰਪੋਰਟੈਂਟ ਪਰਸਨਸ) ਮਹਿਮਾਨਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News