ਬਿ੍ਰਟੇਨ ਦੇ ਖੇਡ ਸਕੱਤਰ ਨੇ ਓਲੀ ਰੌਬਿਨਸਨ ਦੀ ਪਾਬੰਦੀ ’ਤੇ ਕਿਹਾ, ECB ਨੇ ਬੇਹੱਦ ਸਖ਼ਤ ਸਜ਼ਾ ਦਿੱਤੀ

Monday, Jun 07, 2021 - 07:23 PM (IST)

ਲੰਡਨ— ਬਿ੍ਰਟੇਨ ਸਰਕਾਰ ’ਚ ਸੱਭਿਆਚਾਰ ਤੇ ਖੇਡ ਸਕੱਤਰ ਓਲੀਵਨ ਡੋਡੇਨ ਨੇ ਸੋਮਵਾਰ ਨੂੰ ਕਿਹਾ ਕਿ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ 2012 ’ਚ ਪੋਸਟ ਕੀਤੇ ਨਸਲਵਾਦੀ ਤੇ ਲਿੰਗਕ ਵਿਤਕਰੇ ਦੇ ਟਵੀਟ ਲਈ ਓਲੀ ਰੌਬਿਨਸਨ ਨੂੰ ਮੁਅੱਤਲ ਕਰਕੇ ਬੇਹੱਦ ਸਖ਼ਤ ਸਜ਼ਾ ਦਿੱਤੀ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਰੌਬਿਨਸਨ ਨੂੰ ਨਾਬਾਲਗ ਹੁੰਦੇ ਸਮੇਂ ਵਿਤਕਰੇ ਭਰਪੂਰ ਟਵੀਟ ਕਰਨ ਲਈ ਜਾਂਚ ਪੈਂਡਿੰਗ ਰਹਿਣ ਤਕ ਐਤਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਡੋਡੋਨ ਨੇ ਕਿਹਾ ਕਿ ਓਲੀ ਰੌਬਿਨਸਨ ਦੇ ਟਵੀਟ ਇਤਰਾਜ਼ਯੋਗ ਤੇ ਗ਼ਲਤ ਸਨ। ਨਾਲ ਹੀ ਇਹ ਟਵੀਟ ਇਕ ਦਹਾਕੇ ਪੁਰਾਣੇ ਹਨ ਤੇ ਉਸ ਨੇ ਨਾਬਾਲਗ ਹੁੰਦੇ ਹੋਏ ਲਿਖੇ ਹਨ।  ਉਹ ਨਾਬਾਲਗ ਹੁਣ ਪੁਰਸ਼ ਬਣ ਗਿਆ ਹੈ ਤੇ ਸਹੀ ਕਦਮ ਚੁੱਕਦੇ ਹੋਏ ਉਸ ਨੇ ਮੁਆਫ਼ੀ ਵੀ ਮੰਗ ਲਈ ਹੈ। ਈ. ਸੀ. ਬੀ. ਨੇ ਉਸ ਨੂੰ ਮੁਅੱਤਲ ਕਰਕੇ ਹੱਦ ਹੀ ਪਾਰ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਇਸ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰੌਬਿਨਸਨ ਦੇ ਲਾਰਡਸ ’ਚ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਡੈਬਿਊ ਦੇ ਪਹਿਲੇ ਦਿਨ ਪਿਛਲੇ ਬੁੱਧਵਾਰ ਨੂੰ ਟਵੀਟਸ ਸਾਹਮਣੇ ਆਏ ਸਨ। ਰੌਬਿਨਸਨ ਨੇ ਹਾਲਾਂਕਿ ਮੈਦਾਨ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ’ਚ 7 ਵਿਕਟਾਂ ਝਟਕਾਈਆਂ ਸਨ। 


Tarsem Singh

Content Editor

Related News