ਨੰਬਰ ਵਨ ਉਦੋਂ ਹੋਣਾ, ਜਦੋਂ ਵਿਦੇਸ਼ ''ਚ ਵੀ ਜਿੱਤੋਗੇ : ਗੰਭੀਰ
Friday, Dec 01, 2017 - 10:57 PM (IST)
ਨਵੀਂ ਦਿੱਲੀ (ਯੂ. ਐੱਨ. ਆਈ.)—ਧੁਨੰਤਰ ਬੱਲੇਬਾਜ਼ ਗੌਤਮ ਗੰਭੀਰ ਨੇ ਦੱਖਣੀ ਅਫਰੀਕਾ ਦੇ ਆਗਾਮੀ ਦੌਰੇ ਨੂੰ ਟੀਮ ਇੰਡੀਆ ਲਈ ਬੇਹੱਦ ਚੁਣੌਤੀਪੂਰਨ ਦੱਸਦੇ ਹੋਏ ਸ਼ੁੱਕਰਵਾਰ ਕਿਹਾ ਕਿ ਤੁਸੀਂ ਨੰਬਰ ਵਨ ਉਦੋਂ ਸਕਦੇ ਹੋ, ਜਦੋਂ ਤੁਸੀਂ ਵਿਦੇਸ਼ੀ ਧਰਤੀ 'ਤੇ ਜਿੱਤ ਹਾਸਲ ਕਰਦੇ ਹੋ।
ਗੰਭੀਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਆਰਾਮ ਮੰਗਣ ਦੇ ਮੁੱਦੇ ਅਤੇ ਆਗਾਮੀ ਦੱਖਣੀ ਅਫਰੀਕਾ ਦੌਰੇ ਲਈ ਇਥੇ ਪੱਤਰਕਾਰ ਸੰਮੇਲਨ 'ਚ ਕਿਹਾ, ''ਵਿਦੇਸ਼ੀ ਧਰਤੀ 'ਤੇ ਜਿੱਤਣਾ ਤੁਹਾਡੀ ਅਸਲੀ ਪ੍ਰੀਖਿਆ ਹੈ। ਵਿਦੇਸ਼ੀ ਧਰਤੀ 'ਤੇ ਹੀ ਖਿਡਾਰੀਆਂ ਦਾ ਸਹੀ ਮੁਲਾਂਕਣ ਹੁੰਦਾ ਹੈ ਤੇ ਜਦੋਂ ਤੁਸੀਂ ਵਿਦੇਸ਼ੀ ਦੌਰਿਆਂ ਵਿਚ ਜਿੱਤਦੇ ਹੋ ਤਾਂ ਉਦੋਂ ਨੰਬਰ ਵਨ ਬਣਨ ਦਾ ਸਹੀ ਮਤਲਬ ਹੁੰਦਾ ਹੈ। ਆਸਟ੍ਰੇਲੀਆ ਵਰਗੀ ਟੀਮ ਨੇ ਭਾਰਤ ਨੂੰ ਭਾਰਤ 'ਚ ਹਰਾਇਆ ਸੀ ਤੇ ਦੂਜੇ ਦੇਸ਼ਾਂ ਨੂੰ ਵੀ ਉਸ ਦੇ ਘਰ ਵਿਚ ਜਾ ਕੇ ਹਰਾਇਆ ਸੀ। ਭਾਰਤ ਨੂੰ ਵੀ ਅਜਿਹੀ ਹੀ ਆਦਤ ਪਾਉਣੀ ਪਵੇਗੀ।
