ਨੰਬਰ ਇੱਕ ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਵਿੱਚ ਆਗਰ ਅਲੀਆਸਿਮ ਤੋਂ ਹਾਰੇ

Saturday, Sep 17, 2022 - 05:54 PM (IST)

ਨੰਬਰ ਇੱਕ ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਵਿੱਚ ਆਗਰ ਅਲੀਆਸਿਮ ਤੋਂ ਹਾਰੇ

ਬਾਰਸੀਲੋਨਾ : ਯੂ. ਐਸ. ਓਪਨ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਵਿੱਚ ਫੇਲਿਕਸ ਆਗਰ ਅਲੀਆਸਿਮ ਤੋਂ ਹਾਰ ਗਏ ਜਿਸ ਨਾਲ ਕੈਨੇਡਾ ਨੇ ਸਪੇਨ ਨੂੰ 2-1 ਨਾਲ ਹਰਾ ਕੇ ਉਲਟਫੇਰ ਕੀਤਾ। 19 ਸਾਲਾ ਅਲਕਾਰਜ਼ ਤੋਂ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਆਗਰ ਅਲੀਆਸਿਮ ਨੇ ਸ਼ਾਨਦਾਰ ਵਾਪਸੀ ਕਰਦਿਆਂ 6-7 (3), 6-4, 6-2 ਨਾਲ ਜਿੱਤ ਦਰਜ ਕੀਤੀ। 

ਵਿਸ਼ਵ ਦੇ 13ਵੇਂ ਨੰਬਰ ਦੇ ਖਿਡਾਰੀ ਆਗਰ ਅਲੀਆਸਿਮ ਨੇ ਬਾਅਦ ਵਿਚ ਕਿਹਾ ਕਿ ਉਹ ਦੁਨੀਆ ਦਾ ਨੰਬਰ ਇਕ ਖਿਡਾਰੀ ਹੈ ਅਤੇ ਇਸ ਦਾ ਸਿਹਰਾ ਉਸ ਨੂੰ ਜਾਂਦਾ ਹੈ ਪਰ ਅੱਜ ਮੈਨੂੰ ਲੱਗਦਾ ਹੈ ਕਿ ਮੈਂ ਤੀਜੇ ਸੈੱਟ ਵਿਚ ਉਸ ਤੋਂ ਥੋੜ੍ਹਾ ਬਿਹਤਰ ਖੇਡਿਆ। ਰੌਬਰਟੋ ਬਾਤਿਸਤਾ ਨੇ ਦੂਜੇ ਸਿੰਗਲਜ਼ ਵਿੱਚ ਵਾਸੇਕ ਪੋਸਪਿਸਿਲ ਨੂੰ 3-6, 6-3, 6-3 ਨਾਲ ਹਰਾ ਕੇ ਸਪੇਨ ਨੂੰ ਪਹਿਲਾ ਅੰਕ ਦਿਵਾਇਆ। 

ਇਹ ਵੀ ਪੜ੍ਹੋ : ਇਸ ਦਿਨ ਮੋਹਾਲੀ 'ਚ ਭਿੜਨਗੇ ਭਾਰਤ-ਆਸਟ੍ਰੇਲੀਆ, ਚੰਡੀਗੜ੍ਹ ਪੁੱਜੀ ਆਸਟ੍ਰੇਲੀਆ ਟੀਮ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ

ਹੁਣ ਸਾਰਾ ਦਾਰੋਮਦਾਰ ਡਬਲਜ਼ ਮੈਚ 'ਤੇ ਸੀ ਜਿਸ 'ਚ ਆਗਰ ਅਲੀਆਸਿਮ ਅਤੇ ਪੋਸਪਿਸਿਲ ਨੇ ਮਾਰਸੇਲ ਗ੍ਰੈਨੋਲਰਸ ਅਤੇ ਪੇਡਰੋ ਮਾਰਟੀਨੇਜ਼ ਨੂੰ 4-6, 6-4, 7-5 ਨਾਲ ਹਰਾ ਕੇ ਕੈਨੇਡਾ ਦੀ ਜਿੱਤ ਯਕੀਨੀ ਬਣਾਈ। ਕੈਨੇਡਾ ਦਾ ਅਗਲਾ ਮੁਕਾਬਲਾ ਸਰਬੀਆ ਨਾਲ ਹੋਵੇਗਾ, ਜਦਕਿ ਸਪੇਨ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ, ਜਿਸ ਨਾਲ ਇਸ ਗਰੁੱਪ 'ਚੋਂ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀਆਂ ਟੀਮਾਂ ਦਾ ਨਿਰਧਾਰਣ ਹੋਵੇਗਾ।

ਦੂਜੇ ਪਾਸੇ ਨੀਦਰਲੈਂਡ ਨੇ ਗਲਾਸਗੋ ਵਿੱਚ ਬ੍ਰਿਟੇਨ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਇਸ ਨਾਲ ਗਰੁੱਪ ਡੀ ਵਿੱਚੋਂ ਅਮਰੀਕਾ ਦੀ ਆਖਰੀ ਅੱਠ ਵਿੱਚ ਥਾਂ ਪੱਕੀ ਹੋ ਗਈ । ਗਰੁੱਪ ਸੀ ਵਿੱਚੋਂ ਜਰਮਨੀ ਅਤੇ ਆਸਟਰੇਲੀਆ ਨੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਗਰੁੱਪ ਏ ਵਿੱਚ ਜਰਮਨੀ ਨੇ ਬੈਲਜੀਅਮ ਨੂੰ 2-1 ਨਾਲ ਹਰਾਇਆ ਜਦਕਿ ਇਟਲੀ ਨੇ ਅਰਜਨਟੀਨਾ ਨੂੰ ਇਸੇ ਫਰਕ ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News