ਐੱਨ. ਆਰ. ਏ. ਆਈ. ਨੇ ਜਿਊਰੀ ਨੂੰ ਕਿਹਾ- ਗੈਰ-ਜ਼ਰੂਰੀ ਲਾਭ ਨਹੀਂ ਲੈਣਾ ਚਾਹੁੰਦਾ ਸੀ ਮਾਨਵਜੀਤ

Tuesday, Jan 16, 2024 - 11:50 AM (IST)

ਨਵੀਂ ਦਿੱਲੀ, 15 ਜਨਵਰੀ (ਭਾਸ਼ਾ)– ਕੁਵੈਤ ਵਿਚ ਏਸ਼ੀਆ ਓਲੰਪਿਕ ਕੁਆਲੀਫਾਇਰ ਵਿਚ ਟ੍ਰੈਪ ਨਿਸ਼ਾਨੇਬਾਜ਼ ਮਾਨਵਜੀਤ ਸਿੰਘ ਨੂੰ ‘ਦੋਸ਼ਪੂਰਣ’ ਬੰਦੂਕ ਕਾਰਨ ਅਯੋਗ ਠਹਿਰਾਏ ਜਾਣ ਨੂੰ ‘ਅਨਿਆਪੂਰਣ’ ਕਰਾਰ ਦੇਣ ਵਾਲੇ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਅਪੀਲੀ ਜਿਊਰੀ ਨੂੰ ਦੱਸਿਆ ਹੈ ਕਿ ਇਹ ਨਿਸ਼ਾਨੇਬਾਜ਼ ਕਿਸੇ ਤਰ੍ਹਾਂ ਦਾ ਗੈਰ-ਜ਼ਰੂਰੀ ਲਾਭ ਨਹੀਂ ਲੈਣਾ ਚਾਹੁੰਦਾ ਸੀ।

ਸ਼ਾਟਗਨ ਕੋਚ ਵਿਕਰਮ ਚੋਪੜਾ ਨੇ ਟੂਰਨਾਮੈਂਟ ਦੀ ਅਪੀਲੀ ਜਿਊਰੀ ਨੂੰ ਪੱਤਰ ਲਿਖਿਆ ਹੈ ਕਿ ਸਾਬਕਾ ਵਿਸ਼ਵ ਚੈਂਪੀਅਨ ਮਾਨਵਜੀਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਸੰਘ (ਆਈ. ਐੱਸ. ਐੱਸ. ਐੱਫ.) ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ, ਜਿਵੇਂ ਕਿ ਆਯੋਜਕਾਂ ਨੇ ਭਾਰਤੀ ਖਿਡਾਰੀ ਨੂੰ ਅਯੋਗ ਐਲਾਨ ਕਰਦੇ ਹੋਏ ਕਿਹਾ ਸੀ। ਮਾਨਵਜੀਤ ਨੂੰ ਸ਼ਨੀਵਾਰ ਨੂੰ ਅਭਿਆਸ ਸੈਸ਼ਨ ਵਿਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਸੀ ਜਦਕਿ ਐਤਵਾਰ ਨੂੰ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਉਸਦੀ ਬੰਦੂਕ ਨੂੰ ਦੋਸ਼ਪੂਰਣ ਕਰਾਰ ਦੇ ਕੇ ਇਹ ਫੈਸਲਾ ਕੀਤਾ ਗਿਆ ਸੀ।


Tarsem Singh

Content Editor

Related News