ਅਮਰੀਕੀ ਓਪਨ ਫਾਈਨਲ : ਨੋਵਾਕ ਜੋਕੋਵਿਚ ਨੇ ਰਿਕਾਰਡ 24ਵਾਂ ਗ੍ਰੈਂਡ ਸਲੈਮ ਜਿੱਤਿਆ

Monday, Sep 11, 2023 - 10:46 PM (IST)

ਅਮਰੀਕੀ ਓਪਨ ਫਾਈਨਲ : ਨੋਵਾਕ ਜੋਕੋਵਿਚ ਨੇ ਰਿਕਾਰਡ 24ਵਾਂ ਗ੍ਰੈਂਡ ਸਲੈਮ ਜਿੱਤਿਆ

ਨਿਊਯਾਰਕ– ਨੋਵਾਕ ਜੋਕੋਵਚ ਨੇ ਤਕਰੀਬਨ ਪੌਣੇ 2 ਘੰਟਿਆਂ ਤੱਕ ਚੱਲੇ ਅਮਰੀਕੀ ਓਪਨ ਦੇ ਫਾਈਨਲ ਵਿਚ ਡੇਨੀਅਲ ਮੇਦਵੇਦੇਵ ਨੂੰ ਹਰਾ ਕੇ ਰਿਕਾਰਡ 24ਵਾਂ ਸਿੰਗਲਜ਼ ਗ੍ਰੈਂਡ ਸਲੈਮ ਜਿੱਤਿਆ। ਲਗਭਗ ਇਕੋ ਜਿਹੀ ਸ਼ੈਲੀ ਵਿਚ ਖੇਡਣ ਵਾਲੇ ਦੋਵੇਂ ਖਿਡਾਰੀਆਂ ਵਿਚਾਲੇ ਮੁਕਾਬਲਾ ਕਾਫੀ ਰੋਮਾਂਚਕ ਰਿਹਾ। ਦਰਸ਼ਕਾਂ ਨੇ ਇਸ ਦਾ ਭਰਪੂਰ ਮਜ਼ਾ ਲਿਆ ਤੇ ਜਿੱਤਣ ਤੋਂ ਬਾਅਦ ਜੋਕੋਵਿਚ ਕੋਰਟ ’ਤੇ ਹੀ ਬੈਠ ਗਿਆ ਤੇ ਦਰਸ਼ਕਾਂ ਦਾ ਅਭਿਵਾਦਨ ਸਵੀਕਾਰ ਕੀਤਾ। ਆਪਣੀ ਪੂਰੀ ਊਰਜਾ ਦਾ ਇਸਤੇਮਾਲ ਕਰਕੇ ਜੋਕੋਵਿਚ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਕਿਰਣ ਜਾਰਜ ਨੇ ਇੰਡੋਨੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਿਆ

ਉਸ ਨੇ ਸੇਰੇਨਾ ਵਿਲੀਅਮਲ ਨੂੰ ਪਛਾੜਿਆ, ਜਿਸ ਦੇ ਨਾਂ 23 ਗ੍ਰੈਂਡ ਸਲੈਮ ਖਿਤਾਬ ਹਨ। ਓਪਨ ਯੁੱਗ ਵਿਚ 24 ਗ੍ਰੈਂਡ ਸਲੈਮ ਜਿੱਤਣ ਵਾਲਾ ਉਹ ਪਹਿਲਾ ਖਿਡਾਰੀ ਹੈ। ਹਾਲਾਂਕਿ ਮਾਰਗ੍ਰੇਟ ਕੋਰਟ ਦੇ ਵੀ ਇੰਨੇ ਹੀ ਖਿਤਾਬ ਹਨ ਪਰ ਉਨ੍ਹਾਂ ਵਿਚ 13 ਪੇਸ਼ੇਵਰਾਂ ਨੂੰ ਸਲੈਮ ਟੂਰਨਾਮੈਂਟਾਂ ਵਿਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਦੇ ਹਨ। ਸਪੇਨ ਦੇ ਰਾਫੇਲ ਨਡਾਲ ਦੇ ਨਾਂ 22 ਗ੍ਰੈਂਡ ਸਲੈਮ ਖਿਤਾਬ ਹਨ ਤੇ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ 22 ਗ੍ਰੈਂਡ ਸਲੈਮ ਜਿੱਤ ਕੇ ਰਿਟਾਇਰ ਹੋ ਗਿਆ ਹੈ। ਜੋਕੋਵਿਚ ਹੁਣ ਏ. ਟੀ. ਪੀ. ਰੈਂਕਿੰਗ ’ਚ ਚੋਟੀ ’ਤੇ ਕਾਬਜ਼ ਹੋ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News