ਮਿਆਮੀ ਓਪਨ ’ਚੋਂ ਹਟਿਆ ਨੋਵਾਕ ਜੋਕੋਵਿਚ

Sunday, Mar 17, 2024 - 10:49 AM (IST)

ਮਿਆਮੀ ਓਪਨ ’ਚੋਂ ਹਟਿਆ ਨੋਵਾਕ ਜੋਕੋਵਿਚ

ਮਿਆਮੀ ਗਾਰਡਨਸ (ਫੋਲਰੀਡਾ)– ਟੂਰਨਾਮੈਂਟ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਇਹ ਕਹਿ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਵਿਚੋਂ ਹਟਣ ਦਾ ਐਲਾਨ ਕੀਤਾ ਕਿ ਉਸ ਨੂੰ ਆਪਣੇ ਨਿੱਜੀ ਤੇ ਪੇਸ਼ੇਵਰ ਪ੍ਰੋਗਰਾਮ ’ਚ ਸੰਤੁਲਨ ਬਣਾਉਣ ਦੀ ਲੋੜ ਹੈ। ਜੋਕੋਵਿਚ ਨੇ ਇਹ ਐਲਾਨ ਅਜਿਹੇ ਸਮੇਂ ’ਚ ਕੀਤਾ ਜਦਕਿ ਉਹ ਇੰਡੀਅਨ ਵੇਲਸ ਟੂਰਨਾਮੈਂਟ ’ਚ ਲੁਕਾ ਨਾਰਡੀ ਹੱਥੋਂ ਹਾਰ ਕੇ ਬਾਹਰ ਹੋ ਗਿਆ ਸੀ। ਸਰਬੀਆ ਦੇ ਇਸ ਖਿਡਾਰੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਮਿਆਮੀ ਓਪਨ ’ਚੋਂ ਹਟਣ ਦਾ ਐਲਾਨ ਕੀਤਾ।
ਜੋਕੋਵਿਚ ਨੇ ਕਿਹਾ, ‘‘ਕਰੀਅਰ ਦੀ ਇਸ ਪੜਾਅ ’ਚ ਮੈਂ ਆਪਣੇ ਨਿੱਜੀ ਤੇ ਪੇਸ਼ੇਵਰ ਪ੍ਰੋਗਰਾਮ ਵਿਚਾਲੇ ਸੰਤੁਲਨ ਬਣਾ ਰਿਹਾ ਹਾਂ। ਮੈਨੂੰ ਅਫਸੋਸ ਹੈ ਕਿ ਮੈਂ ਦੁਨੀਆ ਦੇ ਸਭ ਤੋਂ ਚੰਗੇ ਤੇ ਜਨੂੰਨੀ ਦਰਸ਼ਕਾਂ ਸਾਹਮਣੇ ਨਹੀਂ ਖੇਡ ਸਕਾਂਗਾ।’


author

Aarti dhillon

Content Editor

Related News