ਨੋਵਾਕ ਜੋਕੋਵਿਚ ਨੇ ਏ. ਟੀ. ਪੀ. ਕੱਪ ''ਚ ਖੇਡਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ
Sunday, Dec 26, 2021 - 05:30 PM (IST)
ਬੇਲਗ੍ਰੇਡ- ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਤੋਂ ਪਹਿਲਾਂ 31 ਦਸੰਬਰ ਤੋਂ ਸ਼ੁਰੂ ਹੋ ਰਹੇ ਏ. ਟੀ. ਪੀ. ਕੱਪ 'ਚ ਨਹੀਂ ਖੇਡਣਗੇ। ਉਨ੍ਹਾਂ ਦੀ ਟੀਮ ਨੇ ਸ਼ਨੀਵਾਰ ਨੂੰ ਸਰਬੀਆਈ ਅਖ਼ਬਾਰ ਬਲਿਕ ਤੋਂ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੇ ਕਿਹਾ ਕਿ 99 ਫ਼ੀਸਦੀ ਯਕੀਨੀ ਹੈ ਕਿ ਨੋਵਾਕ ਏ. ਟੀ. ਪੀ. ਕੱਪ 'ਚ ਨਹੀਂ ਖੇਡਣਗੇ। ਇਹ ਇੱਥੇ ਬੇਲਗ੍ਰੇਡ 'ਚ ਟ੍ਰੇਨਿੰਗ ਕਰ ਰਹੇ ਹਨ, ਪਰ ਉਨ੍ਹਾਂ ਨੇ ਇਸ ਟੂਰਨਾਮੈਂਟ 'ਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : SA vs IND: ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਧਾਰਿਆ ਮੌਨ, ਜਾਣੋ ਇਸ ਦੀ ਵਜ੍ਹਾ
ਇਸ ਤੋਂ ਪਹਿਲਾਂ ਆਸਟਰੇਲੀਅਨ ਓਪਨ 'ਚ ਉਨ੍ਹਾਂ ਦਾ ਹਿੱਸਾ ਲੈਣਾ ਵੀ ਸ਼ੱਕ ਦੇ ਘੇਰੇ 'ਚ ਹੈ ਕਿਉਂਕਿ ਉਨ੍ਹਾਂ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸਿਡਨੀ 'ਚ ਖੇਡਿਆ ਜਾਣ ਵਾਲਾ ਏ. ਟੀ. ਪੀ. ਕੱਪ ਇਕ ਟੀਮ ਟੂਰਨਾਮੈਂਟ ਹੈ ਜੋ ਰਿਵਾਇਤੀ ਤੌਰ 'ਤੇ ਪੁਰਸ਼ਾਂ ਦੇ ਟੈਨਿਸ ਸੀਜ਼ਨ ਦੀ ਸ਼ੁਰੂਆਤ ਕਰਦਾ ਹੈ।
ਇਹ ਵੀ ਪੜ੍ਹੋ : ਹਰਭਜਨ ਦੀ ਸਿਆਸੀ ਫਿਰਕੀ : ਪੰਜਾਬ ਦੇ ਖੇਡਾਂ 'ਚ ਪਿਛੜਨ ’ਤੇ ਕੀਤੇ ਸਵਾਲ, ਬਜਟ ਵਧਾਉਣ ਦੀ ਦੱਸੀ ਲੋੜ
ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਜੋਕੋਵਿਚ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ 'ਚ ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਸਕਦੇ ਹਨ, ਪਰ ਆਸਟਰੇਲੀਆ 'ਚ ਪ੍ਰਵੇਸ਼ ਕਰਨ ਲਈ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਹੋਵੇਗੀ। ਜੋਕੋਵਿਚ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਆਸਟਰੇਲੀਆ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਿਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਦੇ ਪਿਤਾ ਸਰਜਨ ਨੇ ਨਵੰਬਰ 'ਚ ਇਕ ਬਿਆਨ 'ਚ ਕਿਹਾ ਸੀ ਕਿ ਜੋਕੋਵਿਚ ਸ਼ਾਇਦ ਆਸਟਰੇਲੀਆ ਓਪਨ ਨਹੀਂ ਖੇਡਣਗੇ। ਉਨ੍ਹਾਂ ਨੇ ਆਯੋਜਕਾਂ 'ਤੇ ਬਲੈਕਮੇਲ ਕਰਨ ਦਾ ਵੀ ਦੋਸ ਲਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।