ਫ੍ਰੈਂਚ ਓਪਨ ਤੇ ਵਿੰਬਲਡਨ ਤੋਂ ਬਾਹਰ ਹੋ ਸਕਦੇ ਹਨ ਨੋਵਾਕ ਜੋਕੋਵਿਚ

Wednesday, Feb 16, 2022 - 12:07 PM (IST)

ਫ੍ਰੈਂਚ ਓਪਨ ਤੇ ਵਿੰਬਲਡਨ ਤੋਂ ਬਾਹਰ ਹੋ ਸਕਦੇ ਹਨ ਨੋਵਾਕ ਜੋਕੋਵਿਚ

ਸਪੋਰਟਸ ਡੈਸਕ- ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਜੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਜ਼ਰੂਰੀ ਹੋਇਆ ਤਾਂ ਉਹ ਫਰੈਂਚ ਓਪਨ ਤੇ ਵਿੰਬਲਡਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਰਹਿਣ ਲਈ ਤਿਆਰ ਹਨ। ਬੀ. ਬੀ. ਸੀ. ਨਾਲ ਗੱਲ ਕਰਦੇ ਹੋਏ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਕਿਹਾ ਕਿ ਉਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਦੋ ਗਰੈਂਡ ਸਲੈਮ ਤੇ ਕਈ ਹੋਰ ਟੂਰਨਾਮੈਂਟ ਵਿਚ ਨਾ ਖੇਡ ਕੇ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਹਨ। 

ਇਹ ਵੀ ਪੜ੍ਹੋ : ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਂਝਾ ਕੀਤਾ ਦੁੱਖ

ਜੋਕੋਵਿਚ ਨੇ ਕਿਹਾ ਕਿ ਉਹ ਟੀਕਾਕਰਨ ਦੇ ਵਿਰੋਧ ਵਿਚ ਨਹੀਂ ਹਨ ਤੇ ਟੀਕਾ ਵਿਰੋਧੀ ਪ੍ਰਚਾਰ ਤੋਂ ਵੀ ਦੂਰੀ ਬਣਾ ਕੇ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਦੀ ਨਹੀਂ ਕਿਹਾ ਕਿ ਮੈਂ ਅਜਿਹੇ ਕਿਸੇ ਅੰਦੋਲਨ ਦਾ ਹਿੱਸਾ ਹਾਂ। ਸਾਰਿਆਂ ਨੂੰ ਆਪਣੇ ਬਾਰੇ ਫ਼ੈਸਲੇ ਦਾ ਜਾਂ ਕਹਿਣ ਦਾ ਹੱਕ ਹੈ ਕਿ ਉਹ ਖ਼ੁਦ ਲਈ ਕੀ ਸਹੀ ਮੰਨਦਾ ਹੈ। ਇਹ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਸਰੀਰ ਵਿਚ ਕੀ ਜਾਣਾ ਚਾਹੀਦਾ ਹੈ ਤੇ ਮੇਰੇ ਲਈ ਇਹ ਜ਼ਰੂਰੀ ਹੈ। ਜੋਕੋਵਿਚ ਨੇ ਕਿਹਾ ਕਿ ਸਾਰੀ ਸੂਚਨਾ ਮਿਲਣ ਤੋਂ ਬਾਅਦ ਮੈਂ ਟੀਕਾ ਨਾ ਲਗਵਾਉਣ ਦਾ ਫ਼ੈਸਲਾ ਕੀਤਾ।

ਮੈਂ ਆਪਣੇ ਫ਼ੈਸਲੇ ਦੇ ਨਤੀਜਿਆਂ ਨੂੰ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਜੇ ਮੇਰਾ ਟੀਕਾਕਰਨ ਨਾ ਹੋਇਆ ਤਾਂ ਮੈਂ ਹੁਣ ਵੱਧ ਟੂਰਨਾਮੈਂਟਾਂ ਲਈ ਯਾਤਰਾ ਨਹੀਂ ਕਰ ਸਕਾਂਗਾ। ਮੈਂ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਹਾਂ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਵਿੰਬਲਡਨ ਤੋਂ ਵੀ ਹਟਣ ਲਈ ਤਿਆਰ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਕਿਉਂਕਿ ਮੇਰੇ ਸਰੀਰ ਵਿਚ ਕੀ ਜਾਵੇਗਾ ਇਸ ਫ਼ੈਸਲੇ ਤੋਂ ਵਧ ਕੇ ਮੇਰੇ ਲਈ ਕੋਈ ਖ਼ਿਤਾਬ ਜਾਂ ਕੁਝ ਵੀ ਮਹੱਤਵਪੂਰਨ ਨਹੀਂ ਹੈ। ਜੋਕੋਵਿਚ ਨੇ 2021 ਸਮੇਤ ਕੁੱਲ ਦੋ ਵਾਰ ਫਰੈਂਚ ਓਪਨ ਤੇ ਛੇ ਵਾਰ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਹੈ।

ਇਹ ਵੀ ਪੜ੍ਹੋ : ICC ਵਨ ਡੇ ਰੈਂਕਿੰਗ 'ਚ ਕਪਤਾਨ ਮਿਤਾਲੀ ਦਾ ਜਲਵਾ ਬਰਕਰਾਰ, ਪਹੁੰਚੀ ਇਸ ਸਥਾਨ 'ਤੇ

ਆਸਟ੍ਰੇਲੀਆ ’ਚੋਂ ਬਾਹਰ ਕੱਢੇ ਜਾਣ ’ਤੇ ਨੰਬਰ ਇਕ ਖਿਡਾਰੀ ਨੇ ਕਿਹਾ ਕਿ ਲੋਕ ਇਹ ਨਹੀਂ ਜਾਣਦੇ ਹਨ ਕਿ ਮੈਨੂੰ ਆਸਟ੍ਰੇਲੀਆ ਤੋਂ ਇਸ ਆਧਾਰ ’ਤੇ ਨਹੀਂ ਕੱਢਿਆ ਗਿਆ ਕਿਉਂਕਿ ਮੈਂ ਟੀਕਾ ਨਹੀਂ ਲਗਵਾਇਆ ਸੀ ਜਾਂ ਕੋਈ ਨਿਯਮ ਤੋੜੇ ਸਨ। ਮੈਨੂੰ ਇਸ ਲਈ ਕੱਢਿਆ ਗਿਆ ਕਿਉਂਕ ਇੰਮੀਗ੍ਰੇਸ਼ਨ ਮੰਤਰੀ ਨੇ ਆਪਣੇ ਖ਼ਾਸ ਹੱਕ ਦਾ ਇਸਤੇਮਾਲ ਕੀਤਾ ਤੇ ਇਸ ਅੰਦਾਜ਼ੇ ’ਤੇ ਮੇਰਾ ਵੀਜ਼ਾ ਰੱਦ ਕੀਤਾ ਕਿ ਮੈਂ ਸ਼ਾਇਦ ਦੇਸ਼ ਜਾਂ ਸ਼ਹਿਰ ਵਿਚ ਟੀਕਾਕਰਨ ਖ਼ਿਲਾਫ਼ ਮਾਹੌਲ ਬਣਾ ਸਕਦਾ ਹਾਂ ਜੋ ਪੂਰੀ ਤਰ੍ਹਾਂ ਨਾਲ ਗ਼ਲਤ ਹੈ। ਮੈਂ ਆਸਟ੍ਰੇਲੀਆ ਵਿਚ ਪ੍ਰਵੇਸ਼ ਜਾਂ ਇਸ ਪ੍ਰਕਿਰਿਆ ਲਈ ਕਦੀ ਆਪਣੇ ਖ਼ਾਸ ਹੱਕ ਦਾ ਇਸਤੇਮਾਲ ਨਹੀਂ ਕੀਤਾ। ਮੈਂ ਹਮੇਸ਼ਾ ਨਿਯਮਾਂ ਦੀ ਪਾਲਣਾ ਕੀਤੀ ਹੈ ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News