ਜੋਕੋਵਿਚ ਅਤੇ ਐਂਡਰਸਨ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

11/17/2018 2:09:04 PM

ਲੰਡਨ— ਸਰਬੀਆਈ ਖਿਡਾਰੀ ਨੋਵਾਕ ਜੋਕੋਵਿਚ ਸੈਸ਼ਨ ਦੇ ਆਖ਼ਰੀ ਟੈਨਿਸ ਟੂਰਨਾਮੈਂਟ ਏ.ਟੀ.ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਦੀ ਚੁਣੌਤੀ ਦਾ ਸਾਹਮਣਾ ਕਰਨਗੇ ਜਦਕਿ ਅੰਤਿਮ ਚਾਰ ਦੇ ਦੂਜੇ ਮੁਕਾਬਲੇ 'ਚ ਰੋਜਰ ਫੈਡਰਰ ਅਤੇ ਐਲੇਕਸਾਂਦਰ ਜ਼ਵੇਰੇਵ ਭਿੜਨਗੇ। ਜੋਕੋਵਿਚ ਨੇ ਆਖਰੀ ਗਰੁੱਪ ਮੈਚ 'ਚ ਮਾਰਿਨ ਸਿਲਿਚ ਨੂੰ 7-6, 6-2 ਨਾਲ ਹਰਾਇਆ। ਵਿਸ਼ਵ ਦੇ ਨੰਬਰ ਇਕ ਖਿਡਾਰੀ ਨੇ ਲੰਡਨ ਦੇ ਓਟੂ ਐਰੇਨਾ 'ਚ ਹੋਏ ਮੁਕਾਬਲੇ 'ਚ ਪਹਿਲੇ ਪੁਆਇੰਟ ਤੋਂ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ। ਹਾਲਾਂਕਿ ਗੁਗਾ ਕਰਟੇਨ ਗਰੁੱਪ ਤੋਂ ਉਹ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਹਨ। 
PunjabKesari
ਇਸ ਤੋਂ ਪਹਿਲਾਂ ਜਰਮਨ ਖਿਡਾਰੀ ਜ਼ਵੇਰੇਵ ਨੇ ਅਮਰੀਕਾ ਦੇ ਜਾਨ ਇਸਨਰ ਨੂੰ 7-6, 6-3 ਨਾਲ ਹਰਾ ਕੇ ਪਹਿਲੀ ਵਾਰ ਏ.ਟੀ.ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ ਜਿੱਥੇ ਉਨ੍ਹਾਂ ਸਾਹਮਣੇ ਸਵਿਸ ਮਾਸਟਰ ਫੈਡਰਰ ਦੀ ਮੁਸ਼ਕਲ ਚੁਣੌਤੀ ਹੋਵੇਗੀ। ਹਾਲਾਂਕਿ ਇਸ ਨਾਲ ਦਰਸ਼ਕਾਂ ਦੇ ਜੋਕੋਵਿਚ ਅਤੇ ਫੈਡਰਰ ਵਿਚਾਲੇ ਅੰਤਿਮ ਚਾਰ ਮੁਕਾਬਲੇ ਦੀ ਉਮੀਦ ਟੁੱਟ ਗਈ। ਕਾਲੀ ਜਰਸੀ 'ਚ ਖੇਡਣ ਉਤਰੇ ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੇ ਪਹਿਲੇ ਸੈੱਟ ਦੇ ਤੀਜੇ ਗੇਮ ਦੇ ਸਰਵ 'ਤੇ ਲਗਾਤਾਰ 31 ਅੰਕ ਜਿੱਤੇ। ਜੋਕੋਵਿਚ ਨੇ ਕਿਹਾ, ''ਮੈਂ ਮੈਚ ਤੋਂ ਪਹਿਲਾਂ ਜਾਣਦਾ ਸੀ ਕਿ ਸੈਮੀਫਾਈਨਲ 'ਚ ਮੇਰੀ ਜਗ੍ਹਾ ਪੱਕੀ ਹੈ ਅਤੇ ਮੈਂ ਇਹ ਵੀ ਜਾਣਦਾ ਸੀ ਕਿ ਮੈਂ ਕਿਸ ਖਿਲਾਫ ਖੇਡ ਰਿਹਾ ਹਾਂ। ਅਜਿਹੇ 'ਚ ਮੈਂ ਇਸ ਮੈਚ 'ਚ ਆਪਣਾ 100 ਫੀਸਦੀ ਦੇਣਾ ਚਾਹੁੰਦਾ ਸੀ ਪਰ ਫਿਰ ਵੀ ਅਸੀਂ ਦੋਵੇਂ ਜਿੱਤਣਾ ਚਾਹੁੰਦੇ ਸਨ। ਪਹਿਲਾ ਸੈੱਟ ਕਾਫੀ ਕਰੀਬੀ ਸੀ।''


Tarsem Singh

Content Editor

Related News