ਸ਼ਾਸਤਰੀ ਨਹੀਂ, ਕਰਸਟਨ ਅਤੇ ਕੁੰਬਲੇ ਹਨ ਭਾਰਤ ਦੇ ਸਭ ਤੋਂ ਸਫਲ ਕੋਚ

Thursday, Aug 01, 2019 - 11:27 PM (IST)

ਸ਼ਾਸਤਰੀ ਨਹੀਂ, ਕਰਸਟਨ ਅਤੇ ਕੁੰਬਲੇ ਹਨ ਭਾਰਤ ਦੇ ਸਭ ਤੋਂ ਸਫਲ ਕੋਚ

ਨਵੀਂ ਦਿੱਲੀ— ਭਾਰਤੀ ਟੀਮ ਦੇ ਮੌਜੂਦਾ ਮੁੱਖ ਕੋਚ ਰਵੀ ਸ਼ਾਸਤਰੀ ਫਿਰ ਤੋਂ ਇਸ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਦੂਜੇ ਪਾਸੇ ਜੇਕਰ ਅੰਕੜਿਆਂ 'ਤੇ ਗੌਰ ਕਰੀਏ ਤਾਂ ਉਸ ਨੂੰ ਖਾਸ ਤੌਰ 'ਤੇ ਟੈਸਟ ਕ੍ਰਿਕਟ ਵਿਚ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ, ਜਿਸ ਤਰ੍ਹਾਂ ਦੀ ਉਸ ਤੋਂ ਪਹਿਲਾਂ ਸਾਬਕਾ ਕੋਚ ਅਨਿਲ ਕੁੰਬਲੇ ਅਤੇ ਗੈਰੀ ਕਰਸਟਨ ਨੇ ਹਾਸਲ ਕੀਤੀ ਸੀ। ਭਾਰਤੀ ਟੀਮ ਦੇ ਮੁੱਖ ਕੋਚ ਅਤੇ ਹੋਰ ਸਹਿਯੋਗੀ ਸਟਾਫ ਲਈ ਅਰਜ਼ੀ ਦੀ ਆਖਰੀ ਮਿਤੀ ਮੰਗਲਵਾਰ ਨੂੰ ਖਤਮ ਹੋ ਗਈ। ਇਸ ਵਿਚ ਰਵੀ ਸ਼ਾਸਤਰੀ ਤੋਂ ਇਲਾਵਾ ਟਾਮ ਮੂਡੀ, ਰੋਬਿਨ ਸਿੰਘ, ਮਾਹੇਲਾ ਜੈਵਰਧਨੇ, ਲਾਲਚੰਦ ਰਾਜਪੂਤ, ਨਿਊਜ਼ੀਲੈਂਡ ਦਾ ਸਾਬਕਾ ਕੋਚ ਮਾਈਕ ਹੇਸਨ ਆਦਿ ਦਾਅਵੇਦਾਰ ਹਨ।

PunjabKesari
ਸ਼ਾਸਤਰੀ ਦਾ ਕਾਰਜਕਾਲ ਵਿਸ਼ਵ ਕੱਪ ਤੋਂ ਬਾਅਦ 45 ਦਿਨ ਲਈ ਵਧਾਇਆ ਗਿਆ ਹੈ। ਉਸ ਦੀ ਇਹ ਕੋਚ ਦੇ ਰੂਪ ਵਿਚ ਭਾਰਤੀ ਟੀਮ ਦੇ ਨਾਲ ਦੂਜੀ ਪਾਰੀ ਸੀ। ਇਸ ਵਿਚ ਉਸ ਨੂੰ ਕਾਫੀ ਸਫਲਤਾ ਵੀ ਮਿਲੀ। ਇਸ ਤੋਂ ਪਹਿਲਾਂ ਉਹ ਟੀਮ ਡਾਇਰੈਕਟਰ ਵੀ ਰਿਹਾ ਸੀ। ਉਸ ਦੇ ਇਨ੍ਹਾਂ 2 ਕਾਰਜਕਾਲਾਂ ਵਿਚ ਭਾਰਤ ਵਿਸ਼ਵ ਕੱਪ ਵਿਚ ਖੇਡਿਆ ਸੀ ਪਰ 2015 ਅਤੇ ਹੁਣ 2019 ਵਿਚ ਉਸ ਨੂੰ ਨਾਕਾਮੀ ਹੱਥ ਲੱਗੀ ਸੀ।

PunjabKesari
ਸ਼ਾਸਤਰੀ ਦੇ ਦੋਵੇਂ ਕਾਰਜਕਾਲ ਵਿਚ ਭਾਰਤ ਨੇ ਕੁੱਲ ਮਿਲਾ ਕੇ 29 ਟੈਸਟ ਮੈਚ ਖੇਡੇ। ਇਨ੍ਹਾਂ ਵਿਚੋਂ 16 ਵਿਚ ਉਸ ਨੂੰ ਜਿੱਤ ਮਿਲੀ ਅਤੇ 8 ਵਿਚ ਹਾਰ ਜਦਕਿ ਬਾਕੀ 5 ਮੈਚ ਡਰਾਅ ਰਹੇ ਸਨ। ਇਸ ਦੌਰਾਨ ਭਾਰਤ ਨੇ ਆਸਟਰੇਲੀਆ ਤੋਂ ਪਹਿਲੀ ਵਾਰ ਉਸ ਦੀ ਜ਼ਮੀਨ 'ਤੇ ਲੜੀ ਜਿੱਤੀ। ਵਨ ਡੇ ਵਿਚ ਉਸ ਦਾ ਹੁਣ ਤੱਕ ਦਾ ਰਿਕਾਰਡ 79 ਮੈਚ ਵਿਚ 52 ਜਿੱਤ ਅਤੇ 24 ਹਾਰ ਅਤੇ ਟੀ-20 ਅੰਤਰਰਾਸ਼ਟਰੀ ਵਿਚ 54 ਮੈਚਾਂ ਵਿਚ 36 ਜਿੱਤ ਅਤੇ 17 ਹਾਰ ਰਿਹਾ।

 


author

Gurdeep Singh

Content Editor

Related News