ਵਿਸ਼ਵ ਕੱਪ ''ਚ ਆਪਣਾ ਪਹਿਲਾ ਗੋਲ ਕਰ ਕੇ ਵੀ ਸੰਤੁਸ਼ਟ ਨਹੀਂ ਮਾਨੇ

6/25/2018 1:41:32 PM

ਯੇਕਤੇਰਿਨਬਰਗ : ਸੇਨੇਗਲ ਦੇ ਸਟ੍ਰਾਈਕਰ ਸਾਡਿਓ ਮਾਨੇ ਵਿਸ਼ਵ ਕੱਪ 'ਚ ਆਪਣਾ ਪਹਿਲਾ ਗੋਲ ਕਰ ਕੇ ਵੀ ਖੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਟੀਮ ਜਾਪਾਨ ਖਿਲਾਫ ਜਿੱਤ ਦਰਜ ਕਰਨ 'ਚ ਅਸਫਲ ਰਹੀ ਸੀ। ਮਾਨੇ ਨੇ ਐਤਵਾਰ ਨੂੰ ਜਾਪਾਨ ਖਿਲਾਫ 2-2 ਨਾਲ ਡਰਾਅ ਹੋਏ ਮੈਚ 'ਚ  ਸੇਨੇਗਲ ਦੇ ਵਲੋਂ ਪਹਿਲਾ ਗੋਲ ਕੀਤਾ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਨਤੀਜੇ ਨਾਲ ਸੰਤੁਸ਼ਟ ਹਨ। ਮਾਨੇ ਨੇ ਕਿਹਾ, ਅਸੀਂ ਥੋੜਾ ਨਿਰਾਸ਼ ਹਾਂ ਅਤੇ ਇਹ ਸੁਭਾਵਕ ਹੈ ਕਿਉਂਕਿ ਸਾਡੇ ਕੋਲ ਇਸ ਮੈਚ ਨੂੰ ਜਿੱਤਣ ਦਾ ਮੌਕਾ ਸੀ। ਅਸੀਂ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਅਸੀਂ ਖਤਰਨਾਕ ਵੀ ਦਿਸ ਰਹੇ ਸੀ। ਅਸੀਂ ਗੋਲ ਕੀਤੇ ਪਰ ਉਨ੍ਹਾਂ ਦੀ ਟੀਮ ਨੇ ਬਰਾਬਰੀ ਕਰ ਦਿੱਤੀ। ਇਸ ਮੈਚ ਨੂੰ ਮਾਨੇ ਨੂੰ 'ਮੈਨ ਆਫ ਦੱ ਮੈਚ ਵੀ ਚੁਣਿਆ ਗਿਆ'।