ਨਾਰਵੇ ਸ਼ਤਰੰਜ : ਯੂ ਯਾਂਗਯੀ ਤੋਂ ਹਾਰਿਆ ਆਨੰਦ
Tuesday, Jun 11, 2019 - 09:25 PM (IST)

ਨਾਰਵੇ (ਨਿਕਲੇਸ਼ ਜੈਨ)— ਵਿਸ਼ਵਨਾਥਨ ਆਨੰਦ ਦੀ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ 'ਚ ਲਗਾਤਾਰ ਤਿੰਨ ਮੈਚਾਂ 'ਚ ਜਿੱਤ ਦੀ ਮੁਹਿੰਮ ਛੇਵੇਂ ਦੌਰ 'ਚ ਚੀਨ ਦੇ ਯੂ ਯਾਂਗਯੀ ਤੋਂ ਟਾਈਬ੍ਰੇਕ 'ਚ ਹਾਰ ਨਾਲ ਰੁਕ ਗਈ। ਆਨੰਦ ਕਲਾਸੀਕਲ ਬਾਜ਼ੀ 'ਚ ਕੁਝ ਖਾਸ ਨਹੀਂ ਕਰ ਸਕਿਆ, ਜਿਸ ਵਿਚ ਦੋਵਾਂ ਖਿਡਾਰੀਆਂ ਨੇ ਅੰਕ ਵੰਡੇ। ਇਸ ਤੋਂ ਬਾਅਦ ਉਸ ਨੇ ਆਰਮਡਨ ਬਾਜ਼ੀ 'ਚ ਇਕ-ਦੂਜੇ ਦਾ ਸਾਹਮਣਾ ਕੀਤਾ, ਜਿਸ 'ਚ ਯਾਂਗਯੀ ਨੇ 48ਵੀਂ ਚਾਲ 'ਚ ਜਿੱਤ ਦਰਜ ਕੀਤੀ।
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਇਕ ਸਮੇਂ ਚੀਨ ਦੇ ਡਿੰਗ ਲੀਰੇਨ ਵਿਰੁੱਧ ਹਾਰ ਦੀ ਸਥਿਤੀ 'ਚ ਦਿਸ ਰਿਹਾ ਸੀ ਪਰ ਚੀਨੀ ਖਿਡਾਰੀ ਨੇ ਗਲਤੀ ਕੀਤੀ, ਜਿਸ ਦਾ ਫਾਇਦਾ ਨਾਰਵੇ ਦੇ ਧਾਕੜ ਨੇ ਚੁੱਕਿਆ।
ਕਾਰਲਸਨ ਦੇ ਹੁਣ 9.5 ਅੰਕ ਹਨ ਅਤੇ ਉਹ ਯਾਂਗਯੀ ਤੋਂ 1.5 ਅੰਕ ਅੱਗੇ ਹੈ। ਅਰਮੀਨੀਆ ਦਾ ਲੇਵਾਨ ਆਰੋਨੀਅਨ 7.5 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਵੇਸਲੀ ਸੋ 6.5 ਅੰਕਾਂ ਨਾਲ ਚੌਥੇ, ਜਦਕਿ ਆਨੰਦ ਅਤੇ ਡਿੰਗ ਦੇ 5.5 ਅੰਕ ਹਨ ਅਤੇ ਉਹ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਹਨ।