ਨੋਟਰਜੇ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਭਾਰਤ 'ਤੇ ਦਬਾਅ ਨਾ ਬਣਾ ਸਕਣ ਦਾ ਦੁੱਖ
Sunday, Oct 20, 2019 - 10:46 AM (IST)
ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਚ ਨੋਟਰਜੇ ਨੂੰ ਦੁੱਖ ਹੈ ਕਿ ਇੱਥੇ ਤੀਜੇ ਟੈਸਟ ਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼ਨੀਵਾਰ ਭਾਰਤ ਦਾ ਸਕੋਰ ਤਿੰਨ ਵਿਕਟਾਂ 'ਤੇ 39 ਦੌੜਾਂ ਕਰਨ ਤੋਂ ਬਾਅਦ ਟੀਮ ਨੇ ਮੇਜ਼ਬਾਨ ਟੀਮ ਨੂੰ ਵਾਪਸੀ ਕਰਨ ਦਿੱਤੀ।
ਨੋਟਰਜੇ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ, ''ਪਿਛਲੇ ਟੈਸਟ ਦੀ ਤਰ੍ਹਾਂ ਅਸੀਂ ਨਿਸ਼ਚਿਤ ਤੌਰ 'ਤੇ ਬਿਹਤਰ ਪ੍ਰਦਰਸ਼ਨ ਕੀਤਾ। ਅਸੀਂ ਬਸ ਥੋੜ੍ਹਾ ਬਿਹਤਰ ਤਰੀਕੇ ਨਾਲ ਮੈਚ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਬਦਕਿਸਮਤੀ ਨਾਲ ਸਾਨੂੰ ਇਕ ਹੋਰ ਵਿਕਟ ਹਾਸਲ ਨਹੀਂ ਹੋ ਸਕੀ। ਉਨ੍ਹਾਂ ਦੀਆਂ 4 ਵਿਕਟਾਂ ਹਾਸਲ ਕਰਨਾ ਹੋਰ ਚੰਗਾ ਰਹਿੰਦਾ।''
ਉਨ੍ਹਾਂ ਨੇ ਕਿਹਾ, ਇਕ ਜਾਂ ਦੋ ਓਵਰਾਂ 'ਚ ਅਸੀਂ ਹਾਵੀ ਸੀ, ਬਾਅਦ 'ਚ ਅਸੀਂ ਦੁਬਾਰਾ ਵਾਪਸੀ ਕੀਤੀ। ਸ਼ਾਇਦ ਵਿਚਕਾਰ 'ਚ ਅਸੀਂ ਰੱਸਤੇ ਤੋਂ ਭਟਕ ਗਏ ਪਰ ਕੁੱਲ ਮਿਲਾ ਕੇ ਸਾਰਿਆਂ ਨੇ ਕਾਫ਼ੀ ਚੰਗੀ ਕੋਸ਼ਿਸ਼ ਕੀਤੀ। ਨੋਰਟਜੇ ਨੇ ਕਿਹਾ, ਕੁੱਲ ਮਿਲਾ ਕੇ ਗੇਂਦਬਾਜ਼ਾਂ ਦੀ ਕੋਸ਼ਿਸ਼ ਕਾਫ਼ੀ ਚੰਗੀ ਰਹੀ। ਸਵੇਰੇ ਥੋੜ੍ਹੀ ਮਦਦ ਮਿਲ ਰਹੀ ਸੀ, ਇਸ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਇਕ ਜਾਂ ਦੋ ਓਵਰ ਸਾਡੇ ਪੱਖ 'ਚ ਨਹੀਂ ਰਹੇ।
ਕਾਗਿਸੋ ਰਬਾਡਾ ਨੇ 14 ਓਵਰਾਂ 'ਚ 54 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਜਦ ਕਿ ਨੋਰਟਜੇ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਵੇਲੀਅਨ ਭੇਜਿਆ। ਨੋਰਟਜੇ ਨੇ ਕਿਹਾ, ਮੈਂ ਵਿਕਟ ਦੀ ਉਂਮੀਦ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਆਊਟ ਕਰਨਾ ਮੁਸ਼ਕਿਲ ਸੀ, ਪਰ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਜਿਨਾਂ ਜ਼ਿਆਦਾ ਸੰਭਵ ਹੋਵੇ ਓਨਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਵੇਲੇ : ਵਿਕੇਟ ਮਿਲੀ।