ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ 'ਚ ਦਿਸਿਆ ਨੋਰਾ ਫਤੇਹੀ ਦਾ ਜਲਵਾ

Monday, Dec 19, 2022 - 03:39 AM (IST)

ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ 'ਚ ਦਿਸਿਆ ਨੋਰਾ ਫਤੇਹੀ ਦਾ ਜਲਵਾ

ਸਪੋਰਟਸ ਡੈਸਕ : ਭਾਰਤ ਦੀ ਮਸ਼ਹੂਰ ਅਦਾਕਾਰਾ, ਮਾਡਲ ਅਤੇ ਡਾਂਸਰ ਨੋਰਾ ਫਤੇਹੀ ਨੇ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਫਾਈਨਲ ਤੋਂ ਠੀਕ ਪਹਿਲਾਂ ਫੀਫਾ ਵਿਸ਼ਵ ਕੱਪ 2022 ਦੇ ਸਮਾਪਤੀ ਸਮਾਰੋਹ 'ਚ ਆਪਣੀ ਦਮਦਾਰ ਪਰਫਾਰਮੈਂਸ ਦਿੱਤੀ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।

PunjabKesari

ਨੋਰਾ ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ 'ਚ ਪ੍ਰਦਰਸ਼ਨ ਕਰਨ ਵਾਲੀ ਇਕਲੌਤੀ ਭਾਰਤੀ ਸਟਾਰ ਸੀ। ਹਾਲਾਂਕਿ, ਫਾਈਨਲ 'ਚ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ਵੀ ਆਪਣੀ ਫਿਲਮ ਪਠਾਨ ਦੀ ਪ੍ਰਮੋਸ਼ਨ ਲਈ ਕਤਰ ਵਿੱਚ ਸਨ। ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਕਹੇ ਜਾਣ ਵਾਲੇ ਫੀਫਾ ਵਿਸ਼ਵ ਕੱਪ 'ਚ ਪ੍ਰਦਰਸ਼ਨ ਕਰਕੇ ਨੋਰਾ ਫਤੇਹੀ ਦਾ ਕੱਦ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਵਧ ਜਾਵੇਗਾ।

PunjabKesari

ਦੋਹਾ ਦੇ ਲਾਸੈਲ ਸਟੇਡੀਅਮ 'ਚ ਜਦੋਂ ਸਮਾਪਤੀ ਸਮਾਰੋਹ ਸ਼ੁਰੂ ਹੋਇਆ ਤਾਂ ਮਾਹੌਲ ਦੇਖਣ ਵਾਲਾ ਸੀ। ਪੂਰਾ ਸਟੇਡੀਅਮ ਲਾਈਟਿੰਗ ਨਾਲ ਰੁਸ਼ਨਾਇਆ ਗਿਆ ਸੀ। ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਲਿਓਨਲ ਮੇਸੀ ਦੀ ਕਪਤਾਨੀ ਵਾਲੀ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ।

PunjabKesari

ਨੋਰਾ ਫਤੇਹੀ ਜਦੋਂ ਸਟੇਜ 'ਤੇ ਪਰਫਾਰਮ ਕਰਨ ਲਈ ਉਤਰੀ ਤਾਂ ਮਾਹੌਲ ਦੇਖਣ ਲਾਇਕ ਸੀ। ਭਾਰਤੀ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆਏ।

PunjabKesari


author

Mukesh

Content Editor

Related News