ਡੇ-ਨਾਈਟ ਟੈਸਟ ''ਚ ਗੁਲਾਬੀ ਗੇਂਦ ਨਾਲ ਤਾਲਮੇਲ ਬਿਠਾਉਣ ''ਚ ਕੋਈ ਪ੍ਰੇਸ਼ਾਨੀ ਨਹੀਂ : ਪੁਜਾਰਾ

11/01/2019 8:15:52 PM

ਕੋਲਕਾਤਾ- ਚੇਤੇਸ਼ਵਰ ਪੁਜਾਰਾ ਭਾਰਤ ਦੇ ਪਹਿਲੇ ਦਿਨ-ਰਾਤ ਟੈਸਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਭਾਵੇਂ ਹੀ ਇਸ ਦੇ ਚੁਣੌਤੀ ਭਰਪੂਰ ਹੋਣ ਦੀਆਂ ਗੱਲਾਂ ਚੱਲ ਰਹੀਆਂ ਹਨ ਪਰ ਉਸ ਨੂੰ ਭਰੋਸਾ ਹੈ ਕਿ ਟੀਮ ਦੀ ਮਜ਼ਬੂਤ ਬੱਲੇਬਾਜ਼ੀ ਲਾਈਨਅਪ ਨੂੰ ਗੁਲਾਬੀ ਗੇਂਦ ਲਈ ਅਨੁਕੂਲਿਤ ਹੋਣ 'ਚ ਕੋਈ ਸਮੱਸਿਆ ਨਹੀਂ ਹੋਵੇਗੀ । 3 ਸਾਲ ਪਹਿਲਾਂ ਜਦੋਂ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਬੀ. ਸੀ. ਸੀ. ਆਈ. ਦੀ ਤਕਨੀਕੀ ਕਮੇਟੀ ਨੇ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਪ੍ਰਯੋਗ ਕੀਤਾ ਸੀ ਤਾਂ ਇਸ ਨੂੰ ਦਲੀਪ ਟਰਾਫੀ 'ਚ ਲਾਗੂ ਕੀਤਾ ਗਿਆ ਸੀ, ਜਿਸ 'ਚ ਪੁਜਾਰਾ ਨੇ ਇੰਡੀਆ ਬਲਿਊ ਲਈ 2 ਵੱਡੇ ਸੈਂਕੜਿਆਂ ਨਾਲ 453 ਦੌੜਾਂ ਬਣਾਈਆਂ  ਸਨ । ਉਸ ਨੇ ਅਜੇਤੂ 256 ਦੌੜਾਂ ਦੀ ਪਾਰੀ ਵੀ ਖੇਡੀ ਸੀ।

PunjabKesari
ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੀ ਦਿਨ-ਰਾਤ ਟੈਸਟ ਲਈ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਸਹਿਮਤ ਕਰ ਲਿਆ, ਜਿਸ ਨਾਲ ਹੁਣ ਦੋਵੇਂ ਦੇਸ਼ 22 ਤੋਂ 26 ਨਵੰਬਰ ਤੱਕ ਗੁਲਾਬੀ ਗੇਂਦ ਨਾਲ ਆਪਣਾ ਪਹਿਲਾ ਟੈਸਟ ਖੇਡਣਗੇ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸਮੇਤ ਸਾਬਕਾ ਖਿਡਾਰੀਆਂ ਨੇ ਕਈ ਚੁਣੌਤੀਆਂ ਦੀ ਗੱਲ ਕੀਤੀ ਹੈ, ਜਿਸ 'ਚ ਸ਼ਾਮ 'ਚ ਖੇਡਣ ਨਾਲ ਤਰੇਲ (ਔਸ) ਦੀ ਸਮੱਸਿਆ ਸਭ ਤੋਂ ਅਹਿਮ ਹੈ। ਟੈਸਟ 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਪੁਜਾਰਾ ਨੇ ਕਿਹਾ ਕਿ ਇਹ ਉਤਸ਼ਾਹਿਤ ਕਰਨ ਵਾਲਾ ਹੋਵੇਗੇ। ਅਸੀਂ ਜੋ ਡੇ-ਨਾਈਟ ਮੈਚ ਖੇਡਣਾ ਸੀ ਤਾਂ ਫਸਟ ਕਲਾਸ ਮੈਚ ਸੀ, ਇਹ ਟੈਸਟ ਮੈਚ ਹੋਵੇਗਾ। ਮੈਨੂੰ ਪੂਰਾ ਭਰੋਸਾ ਹੈ ਕਿ ਖਿਡਾਰੀ ਇਸ ਦੇ ਲਈ ਉਤਸ਼ਾਹਿਤ ਹਨ।

PunjabKesari


Gurdeep Singh

Content Editor

Related News