ਅੜੀਅਲ ਅਖਵਾਉਣ ''ਤੇ ਕੋਈ ਇਤਰਾਜ਼ ਨਹੀਂ : ਵਿਨੇਸ਼

Monday, Jan 21, 2019 - 08:11 PM (IST)

ਅੜੀਅਲ ਅਖਵਾਉਣ ''ਤੇ ਕੋਈ ਇਤਰਾਜ਼ ਨਹੀਂ : ਵਿਨੇਸ਼

ਨਵੀਂ ਦਿੱਲੀ- ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਖੁਦ ਨੂੰ ਜ਼ਿੱਦੀ ਦੱਸਦੇ ਹੋਏ ਕਿਹਾ ਕਿ ਜੇਕਰ ਇਸ ਨਾਲ ਮੈਟ 'ਤੇ ਸਫਲਤਾ ਮਿਲਦੀ ਹੈ ਤਾਂ ਫਿਰ ਖੁਦ ਨੂੰ ਅੜੀਅਲ ਅਖਵਾਉਣ 'ਤੇ ਇਸ ਨੂੰ ਕੋਈ ਇਤਰਾਜ਼ ਨਹੀਂ ਹੈ।
ਮਹਿਲਾ ਪਹਿਲਵਾਨ ਨੇ ਕਿਹਾ, ''ਮੈਂ ਬਚਪਨ ਤੋਂ ਹੀ ਕਾਫੀ ਜ਼ਿੱਦੀ ਹਾਂ। ਜੇਕਰ ਕੋਈ ਗਲਤ ਗੱਲ ਵੀ ਮੈਨੂੰ ਸਹੀ ਲੱਗਦੀ ਹੈ ਤਾਂ ਮੈਂ ਉਸ ਨੂੰ ਸਹੀ ਸਾਬਤ ਕਰਨ ਦੀ ਜ਼ਿੱਦ 'ਤੇ ਅੜ ਜਾਂਦੀ ਹਾਂ ਤੇ ਇਹ ਤੈਅ ਕਰਨਾ ਚਾਹੁੰਦੀ ਹਾਂ ਕਿ ਲੋਕ ਮੇਰੇ ਨਾਲ ਸਹਿਮਤ ਹੋਣ।''
ਉਸ ਨੇ ਹਾਲਾਂਕਿ ਕਿਹਾ, ''ਜੇਕਰ ਕੋਈ ਪਿਆਰ ਨਾਲ ਮੈਨੂੰ ਸਮਝਾਉਂਦਾ ਹੈ ਅਤੇ ਇਹ ਸਾਬਤ ਕਰ ਦਿੰਦਾ ਹੈ ਕਿ ਮੇਰੇ ਸੋਚਣ ਦਾ ਤਰੀਕਾ ਗਲਤ ਹੈ ਤਦ ਮੈਂ ਹਾਰ ਮੰਨ ਜਾਂਦੀ ਹੈ ਤੇ ਜ਼ਿੱਦ ਛੱਡ ਦਿੰਦੀ ਹਾਂ।''
 


Related News