ਮਾਂ ਬਣਨ ਤੋਂ ਬਾਅਦ ਨਿਕੀ ਬੇਲਾ ਦਾ ਹੋਇਆ ਟ੍ਰਾਂਸਫਾਰਮੇਸ਼ਨ, ਬੈਲੀ ਫੈਟ ਹੋਇਆ ਤੇਜ਼ੀ ਨਾਲ ਘੱਟ

Wednesday, Sep 09, 2020 - 12:04 PM (IST)

ਮਾਂ ਬਣਨ ਤੋਂ ਬਾਅਦ ਨਿਕੀ ਬੇਲਾ ਦਾ ਹੋਇਆ ਟ੍ਰਾਂਸਫਾਰਮੇਸ਼ਨ, ਬੈਲੀ ਫੈਟ ਹੋਇਆ ਤੇਜ਼ੀ ਨਾਲ ਘੱਟ

ਸਪੋਰਟਸ ਡੈਸਕ : ਡਬਲਯੂ.ਡਬਲਯੂ.ਈ. ਦੀ ਮਸ਼ਹੂਰ ਰੈਸਲਰ ਨਿਕੀ ਬੇਲਾ ਕੁੱਝ ਦਿਨ ਪਹਿਲਾਂ ਹੀ ਮਾਂ ਬਣੀ ਸੀ ਅਤੇ ਉਨ੍ਹਾਂ ਦੇ ਇਕ ਪੁੱਤਰ ਨੂੰ ਜਨਮ ਦਿੱਤਾ ਸੀ। ਅਜਿਹੇ ਵਿਚ ਨਿਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਪ੍ਰਸ਼ੰਸਕਾਂ ਦੱਸ ਰਹੀ ਹੈ ਕਿ ਉਨ੍ਹਾਂ ਨੇ ਗਰਭ ਅਵਸਥਾ ਦੇ ਬਾਅਦ ਤਕਰੀਬਨ 18 ਪੌਂਡ ਆਪਣਾ ਭਾਰ ਘੱਟ ਕੀਤਾ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਭਾਰ ਘੱਟ ਕਰਨ ਦਾ ਤਰੀਕਾ ਵੀ ਦੱਸਿਆ ਹੈ।

 
 
 
 
 
 
 
 
 
 
 
 
 
 
 

A post shared by Nikki Bella (@thenikkibella) on



ਜ਼ਿਕਰਯੋਗ ਹੈ ਕਿ ਆਪਣੇ ਕਰੀਅਰ ਦੌਰਾਨ ਉਹ ਰੈਸਲਿੰਗ ਸਟਾਰ ਜਾਨ ਸੀਨਾ ਨਾਲ ਪ੍ਰੇਮ ਸਬੰਧਾਂ ਕਾਰਨ ਵੀ ਚਰਚਾ ਵਿਚ ਰਹੀ। ਕੁੱਝ ਲੋਕਾਂ ਦਾ ਮੰਨਣਾ ਸੀ ਕਿ ਨਿਕੀ ਹੀ ਸੀ, ਜਿਸ ਕਾਰਨ ਜਾਨ ਸੀਨਾ ਨੇ ਆਪਣੀ ਪਹਿਲੀ ਪਤਨੀ ਨਾਲੋਂ ਨਾਤਾ ਤੋੜ ਲਿਆ ਸੀ। ਹਾਲਾਂਕਿ ਬਾਅਦ ਵਿਚ ਜਾਨ ਅਤੇ ਨਿਕੀ ਨੇ ਮੰਗਣੀ ਵੀ ਕੀਤੀ ਸੀ ਪਰ ਬਾਅਦ ਵਿਚ ਦੋਵੇਂ ਵੱਖ ਹੋ ਗਏ। ਹੁਣ ਨਿਕੀ ਜਾਨ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦੀ ਹੈ।

PunjabKesari

ਨਿਕੀ ਇਸ ਸਮੇਂ ਆਪਣੇ ਪੁਰਾਣੇ ਡਾਂਸ ਪਾਰਟਨਰ ਆਰਟੇਮ ਚਿਵਿਵਿੰਤਸੇਵ ਨਾਲ ਰਿਲੈਸ਼ਨਸ਼ਿਪ ਵਿਚ ਹੈ। ਦੋਵਾਂ ਨੇ ਇਸ ਸਾਲ ਮੰਗਣੀ ਦੀ ਘੋਸ਼ਣਾ ਵੀ ਕੀਤੀ ਸੀ ਪਰ ਹੁਣ ਖ਼ਬਰ ਹੈ ਕਿ ਨਿਕੀ ਕੋਵਿਡ-19 ਕਾਰਨ ਅਜੇ ਵਿਆਹ ਨਹੀਂ ਕਰਾਉਣਾ ਚਾਹੁੰਦੀ। ਦੱਸ ਦੇਈਏ ਕਿ ਆਰਟੇਮ ਅਤੇ ਨਿਕੀ ਬੇਲਾ ਡਾਂਸਿੰਗ ਰਿਐਲਿਟੀ ਸ਼ੋ ਡਾਂਸਿੰਗ ਵਿਦ ਦਿ ਸਟਾਰ ਵਿਚ ਆਰਟੇਮ ਨਾਲ ਪਾਰਟੀਸਿਪੇਟ ਕਰ ਚੁੱਕੀ ਹਨ। ਡਾਂਸਿੰਗ ਦੌਰਾਨ ਹੀ ਦੋਵੇਂ ਇਕ-ਦੂਜੇ ਦੇ ਕਰੀਬ ਆਏ। ਇਸ ਦੇ ਬਾਅਦ ਦੋਵੇਂ ਡੇਟ ਕਰਣ ਲੱਗੇ। ਇਸ ਸਾਲ ਜਨਵਰੀ ਦੇ ਆਸ-ਪਾਸ ਨਿਕੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਮਾਂ ਬਨਣ ਵਾਲੀ ਹੈ।


author

cherry

Content Editor

Related News