ਨਿਕੀ ਬੈਲਾ ਨੇ ਆਖਿਰਕਾਰ ਕਬੂਲਿਆ ਜਾਨ ਸੀਨਾ ਨਾਲ ਰਿਸ਼ਤਾ ਖਤਮ
Friday, Aug 03, 2018 - 05:15 AM (IST)

ਜਲੰਧਰ - ਡਬਲਯੂ. ਡਬਲਯੂ. ਈ. ਦੀ ਮਸ਼ਹੂਰ ਜੋੜੀ ਸੀਨਾ ਤੇ ਨਿਕੀ ਬੈਲਾ ਨੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਆਖਿਰਕਾਰ ਆਪਣਾ ਰਿਸ਼ਤਾ ਖਤਮ ਐਲਾਨ ਕਰ ਦਿੱਤਾ ਹੈ। 2017 ਰੈਸਲਮੈਨੀਆ ਵਿਚ ਮੰਗਣੀ ਕਰਨ ਵਾਲੇ ਇਸ ਜੋੜੇ ਨੇ ਠੀਕ ਇਕ ਸਾਲ ਬਾਅਦ ਆਪਣੀ ਮੰਗਣੀ ਤੋੜ ਦਿੱਤੀ ਸੀ। ਜਾਨ ਨੇ ਕਿਹਾ ਕਿ ਉਹ ਸਮਝ ਨਹੀਂ ਸਕਿਆ ਕਿ ਨਿਕੀ ਉਸ ਨੂੰ ਕਿਉਂ ਛੱਡ ਰਹੀ ਹੈ ਤਾਂ ਉਥੇ ਹੀ ਨਿਕੀ ਨੇ ਰਾਜ਼ ਖੋਲ੍ਹਦੇ ਹੋਏ ਕਿਹਾ ਕਿ ਜਾਨ ਕਦੇ ਪਿਤਾ ਨਹੀਂ ਬਣਨਾ ਚਾਹੁੰਦਾ। ਨਿੱਕੀ ਦੀ ਇਸ ਬਿਆਨਬਾਜ਼ੀ ਤੋਂ ਪ੍ਰੇਸ਼ਾਨ ਜਾਨ ਸੀਨਾ ਇਕ ਰਿਐਲਿਟੀ ਪ੍ਰੋਗਰਾਮ ਦੌਰਾਨ ਭਾਵੁਕ ਹੋ ਗਿਆ ਸੀ। ਜਾਨ ਨੂੰ ਅਜਿਹਾ ਦੇਖ ਨਿਕੀ ਦਾ ਦਿਲ ਪਿਘਲ ਗਿਆ ਤੇ ਉਹ ਫਿਰ ਤੋਂ ਉਸਦੀ ਜ਼ਿੰਦਗੀ ਵਿਚ ਆ ਗਈ ਸੀ। ਕੁਝ ਦਿਨ ਬੀਤੇ ਸੀ ਕਿ ਨਿਕੀ ਨੇ ਦੁਬਾਰਾ ਇੰਟਰਵਿਊ ਵਿਚ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਜਾਨ ਦੀ ਜ਼ਿੰਦਗੀ ਵਿਚ ਇਕ ਸਿਰਫ ਇਕ ਦੋਸਤ ਦੀ ਹੈਸੀਅਤ ਨਾਲ ਆਈ ਹੈ ਨਾ ਕਿ ਪ੍ਰੇਮਿਕਾ ਬਣ ਕੇ।
ਉਥੇ ਹੀ ਦੂਜੇ ਪਾਸੇ ਜਾਨ ਨੇ ਨਿਕੀ ਨਾਲ ਰਿਸ਼ਤਾ ਬਣਾਈ ਰੱਖਣ ਲਈ ਆਪਣਾ ਹਾਰਮੋਨ ਲੈਵਲ ਬੈਲੇਂਸ ਕਰਨ ਦਾ ਆਪ੍ਰੇਸ਼ਨ ਕਰਵਾਉਣ ਦਾ ਐਲਾਨ ਕਰ ਦਿੱਤਾ। ਜਾਨ ਦੇ ਐਲਾਨ ਤੋਂ ਬਾਅਦ ਹੀ ਇਹ ਨਿਕੀ ਨਾਲ ਫਿਰ ਤੋਂ ਪਬਲਿਕ ਸਥਾਨਾਂ 'ਤੇ ਦਿਸਣ ਲੱਗੇ। ਹੁਣ ਫਿਰ ਤੋਂ 3 ਮਹੀਨੇ ਤਕ ਚੱਲ ਰਹੀ ਇਸ ਸ਼ਸ਼ੋਪੰਜ ਵਿਚ ਨਿਕੀ ਨੇ ਸਾਹਮਣੇ ਆ ਕੇ ਕਹਿ ਹੀ ਦਿੱਤਾ ਹੈ ਕਿ ਉਸ ਨੇ ਬਹੁਤ ਜ਼ੋਰ ਲਾਇਆ ਪਰ ਇਹ ਰਿਸ਼ਤਾ ਅੱਗੇ ਨਹੀਂ ਵਧ ਸਕਦਾ। ਨਿਕੀ ਨੇ ਕਿਹਾ ਕਿ ਇਹ ਫੈਸਲਾ ਸਾਡੇ ਦੋਵਾਂ ਦਾ ਹੈ। ਜਾਨ ਨੇ ਵੀ ਇਸ ਸਬੰਧੀ ਟਵੀਟ ਕਰਦਿਆਂ ਲਿਖਿਆ ਹੈ ਕਿ ਜਦੋਂ ਤੁਸੀਂ ਆਪਣੇ ਭਵਿੱਖ ਜਾਂ ਬੀਤੇ ਕੱਲ ਤੋਂ ਕੁਝ ਸਿੱਖਦੇ ਹੋਏ ਤਾਂ ਤੁਹਾਨੂੰ ਕੋਈ ਗਿਲਾ ਨਹੀਂ ਰਹਿੰਦਾ।