ਐਂਡੀ ਮਰੇ ਖ਼ਿਲਾਫ਼ ਹਾਰ ਦੇ ਦੌਰਾਨ ਨਸਲੀ ਟਿੱਪਣੀਆਂ ਦਾ ਕੀਤਾ ਸਾਹਮਣਾ : ਨਿਕ ਕਿਰਗਿਓਸ

Sunday, Jun 12, 2022 - 11:32 AM (IST)

ਐਂਡੀ ਮਰੇ ਖ਼ਿਲਾਫ਼ ਹਾਰ ਦੇ ਦੌਰਾਨ ਨਸਲੀ ਟਿੱਪਣੀਆਂ ਦਾ ਕੀਤਾ ਸਾਹਮਣਾ : ਨਿਕ ਕਿਰਗਿਓਸ

ਸਟੁਟਗਾਰਟ- ਆਸਟਰੇਲੀਆ ਦੇ ਨਿਕ ਕਿਰਗਿਓਸ ਨੇ ਕਿਹਾ ਕਿ ਸਟੁਟਗਾਰਟ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਡੀ ਮਰੇ ਤੋਂ ਹਾਰ ਦੇ ਦੌਰਾਨ ਉਨ੍ਹਾਂ ਨੂੰ ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਕਿਰਗਿਓਸ ਨੇ ਮਰੇ ਤੋਂ 7-6 (5), 6-2 ਨਾਲ ਹਾਰਨ ਦੇ ਬਾਅਦ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਦਰਸ਼ਕਾਂ ਦੀਆਂ ਅਪਮਾਨਜਨਕ ਟਿੱਪਣੀਆਂ ਸੁਣੀਆਂ।

ਉਨ੍ਹਾਂ ਕਿਹਾ, 'ਇਹ ਸਭ ਕਦੋਂ ਰੁਕੇਗਾ? ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ?' ਕਿਰਗਿਓਸ ਨੇ ਕਿਹਾ, ਮੈਂ ਜਾਣਦਾ ਹਾਂ ਮੇਰਾ ਵਿਵਾਹਾਰ ਹਰ ਸਮੇਂ ਸਾਰਿਆਂ ਤੋਂ ਚੰਗਾ ਨਹੀਂ ਹੁੰਦਾ। ਪਰ 'ਕਾਲੀ ਭੇੜ' 'ਚੁੱਪ ਰਹੋ ਤੇ ਖੇਡੋ' ਜਿਹੀਆਂ ਟਿੱਪਣੀਆਂ ਬਿਲਕੁਲ ਮਨਜ਼ੂਰ ਨਹੀਂ ਹੈ। ਜਦੋਂ ਮੈਂ ਦਰਸ਼ਕਾਂ ਨੂੰ ਜਵਾਬ ਦਿੰਦਾ ਹਾਂ ਮੈਨੂੰ ਸਜ਼ਾ ਦਿੱਤੀ ਜਾਂਦੀ ਹੈ। ਇਹ ਸਹੀ ਨਹੀਂ ਹੈ।


author

Tarsem Singh

Content Editor

Related News