6 ਵਿਆਹ ਕਰ ਚੁੱਕੀ ਸਾਬਕਾ ਡਾਂਸਰ 'ਤੇ ਆਇਆ ਗੋਲਫਰ ਨਿਕ ਫਾਲਡੋ ਦਾ ਦਿਲ

05/26/2019 3:35:20 PM

ਨਵੀਂ ਦਿੱਲੀ— ਗੋਲਫ ਦੇ ਮਸ਼ਹੂਰ ਪਲੇਅਰ ਰਹੇ ਨਿਕ ਫਾਲਡੋ ਅੱਜਕਲ ਜਿਸ ਮਹਿਲਾ ਨੂੰ ਡੇਟ ਕਰ ਰਹੇ ਹਨ ਉਹ 6 ਅਸਫਲ ਵਿਆਹ ਦੇ ਕਾਰਨ ਚਰਚਾ 'ਚ ਰਹੀ ਹੈ। ਲਿੰਡਸੇ ਦੀਮਾਰਕੋ ਦੇ ਨਾਲ ਰਿਲੇਸ਼ਨ ਦੀਆਂ ਖਬਰਾਂ ਬਾਹਰ ਆਉਂਦੇ ਹੀ ਨਿਕ ਸੋਸ਼ਲ ਮੀਡੀਆ 'ਤੇ ਟ੍ਰੈਂਡ 'ਤੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 90 ਦੇ ਦਹਾਕੇ ਦੀ ਸ਼ੁਰੂਆਤ 'ਚ ਲਿੰਡਸੇ ਨਾਈਟ ਕਲੱਬ 'ਚ ਟਾਪਲੈਸ ਡਾਂਸਰ ਦੇ ਤੌਰ 'ਤੇ ਕੰਮ ਕਰਦੀ ਸੀ।
PunjabKesari
ਲਿੰਡਸੇ ਦੇ ਸਾਬਕਾ ਪਤੀ ਰੈਂਡੀ ਹੇਨ ਨੇ ਇਕ ਅੰਗਰੇਜ਼ੀ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਸਪੋਰਟਸ ਸਟਾਰ, ਸੈਲੀਬ੍ਰਿਟੀਜ਼, ਪਾਲੀਟੀਸ਼ੀਅਨ, ਲਾਇਰਸ ਅਤੇ ਡਾਕਟਸ ਕੋਈ ਵੀ ਲਿੰਡਸੇ ਦੇ ਜਲਵੇ ਤੋਂ ਬਚ ਨਹੀਂ ਪਾ ਰਿਹਾ ਹੈ। ਰੈਂਡੀ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਨਿਕ ਦੇ ਕੋਲ ਜੇਕਰ ਗੋਲਫ ਕਰੀਅਰ 'ਚ 6 ਮੇਜਰ ਖਿਤਾਬ ਹਨ ਤਾਂ ਲਿੰਡਸੇ ਦੇ 6 ਪਤੀ ਰਹਿ ਚੁੱਕੇ ਹਨ।
PunjabKesari
ਨਾਈਟ ਕਲੱਬ ਦੇ ਰੈਂਡੀ ਨੇ ਕਿਹਾ ਕਿ ਉਹ ਲਿੰਡਸੇ ਦੇ ਦੂਜੇ ਪਤੀ ਹਨ। ਉਨ੍ਹਾਂ ਤੋਂ ਬਾਅਦ ਲਿੰਡਸੇ ਨੇ ਜ਼ਿੰਦਗੀ 'ਚ ਸੈਟਲ ਹੋਣ ਲਈ ਚਾਰ ਹੋਰ ਵਿਆਹ ਕੀਤੇ ਪਰ ਇਸ 'ਚੋਂ ਇਕ ਵੀ ਵਿਆਹ ਸਫਲ ਨਾ ਹੋ ਸਕਿਆ।
PunjabKesari
ਰੈਂਡੀ ਨੇ ਦੱਸਿਆ ਕਿ ਲਿੰਡਸੇ ਨੇ 1995 'ਚ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਵਿਆਹ ਕੀਤਾ ਸੀ ਜੋ ਉਸ ਸਮੇਂ ਸਿਰਫ 20 ਸਾਲ ਦਾ ਸੀ। ਜ਼ਿਕਰਯੋਗ ਹੈ ਕਿ ਨਿਕ ਬ੍ਰਿਟੇਨ ਦੇ ਦਿੱਗਜ ਗੋਲਫਰ ਰਹੇ ਹਨ। ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ 'ਚ ਤਿੰਨ ਵਿਆਹ ਕੀਤੇ ਜੋ ਅਸਫਲ ਰਹੇ।


Tarsem Singh

Content Editor

Related News