ਡਾਂਸਰ ਸਿਮਰ ਸੰਧੂ ਵਿਵਾਦ ''ਚ ਨਵਾਂ ਮੋੜ, ਮਹਿਲਾ ਕਮਿਸ਼ਨ ਨੇ ਕੀਤੀ ਵੱਡੀ ਕਾਰਵਾਈ

04/03/2024 6:34:47 PM

ਲੁਧਿਆਣਾ : ਲੁਧਿਆਣਾ ਦੇ ਦੁੱਗਰੀ ਇਲਾਕੇ ਦੀ ਰਹਿਣ ਵਾਲੀ ਡਾਂਸਰ ਸਿਮਰ ਸੰਧੂ ਦਾ ਡੀ. ਐੱਸ. ਪੀ ਦੇ ਰੀਡਰ ਨਾਲ ਝੜਪ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਖੰਨਾ ਦੀ ਐੱਸ. ਪੀ. ਨੂੰ 1 ਹਫਤੇ ਵਿਚ ਇਸ ਮਾਮਲੇ ਵਿਚ ਡੀ. ਐੱਸ. ਪੀ ਪੱਧਰ 'ਤੇ ਜਾਂਚ ਕਰਵਾ ਕੇ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ। 

ਇਹ ਵੀ ਪੜ੍ਹੋ : ਕੇਕ ਖਾਣ ਤੋਂ ਬਾਅਦ 10 ਸਾਲਾ ਕੁੜੀ ਦੇ ਮੌਤ ਹੋਣ ਦੇ ਮਾਮਲੇ 'ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

ਦੂਜੇ ਪਾਸੇ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਕਿਹਾ ਕਿ ਅਜੇ ਮਹਿਲਾ ਕਮਿਸ਼ਨ ਦਾ ਨੋਟਿਸ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਨੋਟਿਸ ਮਿਲਣ ਤੋਂ ਤੁਰੰਤ ਬਾਅਦ ਰਿਪੋਰਟ ਸੌਂਪ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸਮਰਾਲਾ ਪੁਲਸ ਨੇ ਜਗਰੂਪ ਸਿੰਘ ਨਿਵਾਸੀ ਪਿੰਡ ਰਾਨਵਾ ਅਤੇ ਤਿੰਨ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਹੈ ਜਦਕਿ ਸਿਮਰ ਸੰਧੂ ਦਾ ਦੋਸ਼ ਸੀ ਕਿ ਮੁਲਜ਼ਮਾਂ 'ਤੇ ਹਲਕੀਆਂ ਧਾਰਾਵਾਂ ਲਗਾਈਆਂ ਗਈਆਂ ਹਨ। 

ਇਹ ਵੀ ਪੜ੍ਹੋ : ਸੂਬਾ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਦਾ ਇਹ ਬੇਹੱਦ ਰੁੱਝਾ ਰਹਿਣ ਵਾਲਾ ਟੋਲ ਪਲਾਜ਼ਾ ਹੋਇਆ ਬੰਦ

ਕੀ ਕਿਹਾ ਸੀ ਡਾਂਸਰ ਸਿਮਰ ਸੰਧੂ ਨੇ 

ਇਸ ਘਟਨਾ ਤੋਂ ਬਾਅਦ ਡਾਂਸਰ ਨੇ ਆਪਣੇ ਘਰ ਵਿਚ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਉਸ ਨੇ ਦੱਸਿਆ ਕਿ ਮੇਰਾ ਨਾਮ ਸਿਮਰ ਸੰਧੂ ਹੈ ਅਤੇ ਉਹ ਪ੍ਰੋਗਰਾਮਾਂ ਵਿਚ ਸਟੇਡ 'ਤੇ ਡਾਂਸ ਕਰਦੀ ਹੈ। ਆਏ ਦਿਨ ਉਸ ਨੂੰ ਸਟੇਜ 'ਤੇ ਪਰਫੋਰਮੈਂਸ ਦੌਰਾਨ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਪਰ ਜੋ ਇਸ ਘਟਨਾ ਵਿਚ ਹੋਇਆ ਉਸਨੇ ਮੇਰੇ ਮਨ ਨੂੰ ਬੜੀ ਠੇਸ ਪਹੁੰਚਾਈ। ਇਸ ਵਿਚ ਸਟੇਜ ਦੇ ਹੇਠਾਂ ਖੜੇ ਇਕ ਵਿਅਕਤੀ ਨੇ ਮੈਨੂੰ ਕਿਹਾ ਕਿ ਤੂੰ ਥੱਲੇ ਆ ਕੇ ਸਾਡੇ ਨਾਲ ਡਾਂਸ ਕਰ। ਇਸ 'ਤੇ ਮੈਂ ਹੇਠਾਂ ਆਉਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਉਕਤ ਵਿਅਕਤੀ ਨੇ ਮੈਨੂੰ ਸਟੇਜ ਤੋਂ ਜਾਣ ਲਈ ਕਿਹਾ ਅਤੇ ਮੈਂ ਇਕ ਵਾਰੀ ਸਟੇਜ ਤੋਂ ਚਲੀ ਗਈ ਫਿਰ ਦੂਸਰੀ ਵਾਰੀ ਮੈਨੂੰ ਇਹ ਕਿਹਾ ਗਿਆ ਕਿ ਉਹ ਸਾਰੇ ਤੁਹਾਨੂੰ ਸਟੇਜ 'ਤੇ ਡਾਂਸ ਲਈ ਬੁਲਾ ਰਹੇ ਹਨ। ਮੈਂ ਫਿਰ ਸਟੇਜ ਉੱਪਰ ਆ ਗਈ ਫਿਰ ਉਸ ਵਿਅਕਤੀ ਨੇ ਮੈਨੂੰ ਹੇਠਾਂ ਆਉਣ ਲਈ ਕਿਹਾ ਅਤੇ ਮੈਂ ਕਿਹਾ ਕਿ ਮੈਨੂੰ ਸਿਰਫ ਸਟੇਜ 'ਤੇ ਡਾਂਸ ਕਰਨ ਲਈ ਕਿਹਾ ਗਿਆ ਹੈ, ਮੈਂ ਅਜੇ ਉਕਤ ਨਾਲ ਗੱਲ ਹੀ ਕਰ ਰਹੀ ਸੀ ਕਿ ਦੂਸਰੇ ਵਿਅਕਤੀ ਨੇ ਆ ਕੇ ਮੇਰੇ ਵੱਲ ਕੱਚ ਦਾ ਗਲਾਸ ਮਾਰਿਆ। ਇਸ ਤੋਂ ਮੈਂ ਬਚ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਬਾਹਾਂ ਤੋਂ ਫੜ ਲਿਆ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ। ਜਿਸ ਦੇ ਜਵਾਬ ਵਿਚ ਮੈਂ ਵੀ ਗਾਲੀ ਗਲੋਚ ਕੀਤਾ। 

ਇਹ ਵੀ ਪੜ੍ਹੋ : 11 ਸਾਲਾ ਧੀ ਨਾਲ ਕਈ ਵਾਰ ਹਵਸ ਮਿਟਾਉਂਦਾ ਰਿਹਾ ਦਰਿੰਦਾ ਪਿਓ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News