ਨੇਮਾਰ ਦੇ ਗੋਲ ਨਾਲ PSG ਨੇ ਪਛੜਨ ਤੋਂ ਬਾਅਦ ਮੋਂਟਪੇਲੀਅਰ ਨੂੰ ਹਰਾਇਆ

Sunday, Dec 08, 2019 - 12:27 PM (IST)

ਨੇਮਾਰ ਦੇ ਗੋਲ ਨਾਲ PSG ਨੇ ਪਛੜਨ ਤੋਂ ਬਾਅਦ ਮੋਂਟਪੇਲੀਅਰ ਨੂੰ ਹਰਾਇਆ

ਪੈਰਿਸ— ਫ੍ਰੀ ਕਿੱਕ 'ਤੇ ਦਾਗੇ ਨੇਮਾਰ ਦੇ ਗੋਲ ਦੀ ਬਦੌਲਤ ਪੈਰਿਸ ਸੇਂਟ ਜਰਮੇਨ ਨੇ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ 10 ਖਿਡਾਰੀਆਂ ਦੇ ਨਾਲ ਖੇਡ ਰਹੇ ਮੋਂਟਪੇਲੀਅਰ ਨੂੰ 3-1 ਨਾਲ ਹਰਾ ਕੇ ਲੀਗ ਵਨ ਫੁੱਟਬਾਲ ਟੂਰਨਾਮੈਂਟ 'ਚ ਆਪਣਾ ਵਾਧਾ ਮੁੜ ਅੱਠ ਅੰਕ ਕਰ ਦਿੱਤਾ। ਸੈਸ਼ਨ 'ਚ ਅਜੇ ਤਕ ਘਰੇਲੂ ਮੈਦਾਨ 'ਤੇ ਅਜੇਤੂ ਰਹੀ ਮੋਂਟਪੇਲੀਅਰ ਨੇ 41ਵੇਂ ਮਿੰਟ 'ਚ ਬੜ੍ਹਤ ਬਣਾਈ ਜਦੋਂ ਡੇਨੀਅਲ ਕ੍ਰੋਂਗ੍ਰੇ ਨੇ ਹੈਡਰ ਲਾਇਆ ਅਤੇ ਗੇਂਦ ਅਰਜਨਟੀਨਾ ਦੇ ਮਿਡਫੀਲਡਰ ਲਿਏਂਡਰੋ ਪੇਰੇਡੇਸ ਦੇ ਹੱਥ ਨਾਲ ਟਕਰਾ ਕੇ ਉਨ੍ਹਾਂ ਦੇ ਹੀ ਗੋਲ 'ਚ ਚਲੀ ਗਈ।
PunjabKesari
ਮੋਂਟਪੇਲੀਅਰ 'ਚ ਪਿਛਲੇ ਤਿੰਨ ਮੈਚ ਜਿੱਤਣ 'ਚ ਅਸਫਲ ਰਹੀ ਪੀ. ਐੱਸ. ਜੀ. ਦੀ ਟੀਮ ਇਕ ਹੋਰ ਹਾਰ ਵੱਲ ਵਧ ਰਹੀ ਸੀ ਪਰ 72ਵੇਂ ਮਿੰਟ 'ਚ ਨੇਮਾਰ ਖਿਲਾਫ ਫਾਊਲ 'ਤੇ ਪੇਡ੍ਰੋ ਮੇਂਡੇਸ ਨੂੰ ਦੂਜਾ ਪੀਲਾ ਕਾਰਡ ਦਿਖਾਏ ਜਾਣ ਦੇ ਬਾਅਦ ਮੈਚ ਦਾ ਰੁਖ ਬਦਲ ਗਿਆ। ਬ੍ਰਾਜ਼ੀਲ ਦੇ ਨੇਮਾਰ ਨੇ 25 ਗਜ਼ ਦੀ ਦੂਰੀ ਤੋਂ ਫ੍ਰੀ ਕਿੱਕ 'ਤੇ ਸੈਸ਼ਨ ਦਾ ਆਪਣਾ ਛੇਵਾਂ ਗੋਲ ਦਾਗਦੇ ਹੋਏ ਪੀ. ਐੱਸ. ਜੀ. ਨੂੰ ਬਰਾਬਰੀ ਦਿਵਾਈ। ਕਾਈਲਾਨ ਐੱਮਬਾਪੇ ਨੇ ਇਸ ਤੋਂ ਬਾਅਦ ਨੇਮਾਰ ਦੇ ਪਾਸ 'ਤੇ ਗੋਲ ਦਾਗ ਕੇ ਪੀ. ਐੱਸ. ਜੀ. ਨੂੰ 2-1 ਨਾਲ ਅੱਗੇ ਕੀਤਾ ਜਦਕਿ ਮਾਰੋ ਇਕਾਰਡੀ ਨੇ 81ਵੇਂ ਮਿੰਟ 'ਚ ਇਕ ਹੋਰ ਗੋਲ ਦਾਗ ਕੇ ਟੀਮ ਦੀ 3-1 ਨਾਲ ਜਿੱਤ ਯਕੀਨੀ ਕੀਤੀ।


author

Tarsem Singh

Content Editor

Related News