ਸ਼੍ਰੀਲੰਕਾ ਦੀਆਂ ਪਹਾੜੀਆਂ ’ਚ ਫਸੀ ਨਿਊਜ਼ੀਲੈਂਡ ਟੀਮ, ਇਨ੍ਹਾਂ ਹਾਲਾਤਾਂ ’ਚ ਹੋਟਲ ਪਹੁੰਚੇ ਖਿਡਾਰੀ

08/30/2019 6:49:54 PM

ਸਪੋਰਟਸ ਡੈਸਕ : ਵਰਲਡ ਕੱਪ ਦੇ 12ਵੇਂ ਸੈਸ਼ਨ ਦੇ ਫਾਈਨਲ ਮੁਕਾਬਲੇ ਤੱਕ ਪਹੁੰਚਣ ਵਾਲੀ ਨਿਊਜ਼ੀਲੈਂਡ ਟੀਮ ਮੌਜੂਦਾ ਸਮੇਂ ਸ਼੍ਰੀਲੰਕਾ ਦੌਰੇ ’ਤੇ ਹੈ। ਟੀਮ ਨੇ ਸ਼੍ਰੀਲੰਕਾ ਖਿਲਾਫ ਅਜੇ ਤੱਕ 2 ਟੈਸਟ ਮੈਚ ਖੇਡੇ ਹਨ ਜਿਸ ਵਿਚੋਂ ਇਕ ’ਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਦੂਜੇ ਮੁਕਾਬਲੇ ਵਿਚ ਉਸਨੂੰ ਜਿੱਤ ਮਿਲੀ ਹੈ। ਇਹ ਸੀਰੀਜ਼ ਇਕ-ਇਕ ਨਾਲ ਖਤਮ ਹੋਈ। ਇਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਸ਼੍ਰੀਲੰਕਾ ਨਾਲ ਟੀ-20 ਸੀਰੀਜ਼ ਖੇਡਣੀ ਹੈ।

ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਇਕ ਅਭਿਆਸ ਮੈਚ ਖੇਡਣਾ ਸੀ। ਇਸ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਨੂੰ ਜਿੱਤ ਮਿਲੀ। ਇਸ ਮੈਚ ਤੋਂ ਬਾਅਦ ਜਦੋਂ ਟੀਮ ਬਸ ਵਿਚ ਬੈਠ ਕੇ ਹੋਟਲ ਜਾ ਰਹੀ ਸੀ, ਉਸ ਦੌਰਾਨ ਕੈਂਡੀ ਵਿਚ ਪਹਾੜੀਆਂ ’ਚ ਬਸ ਖਰਾਬ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਬਸ ਵਿਚ ਟੀਮ ਸਫਰ ਕਰ ਰਹੀ ਸੀ ਉਸਦਾ ਕਲੱਚ ਟੁੱਟ ਗਿਆ ਸੀ। ਪਹਾੜੀਆਂ ਵਿਚ ਬਸ ਖਰਾਬ ਹੋਣ ਤੋਂ ਬਾਅਦ ਖਿਡਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਆਰਮੀ ਜੀਪ, ਐਂਬੁਲੈਂਸ ਅਤੇ ਬੈਕਅੱਪ ਬਸ ਦੇ ਜ਼ਰੀਏ ਵਾਪਸ ਹੋਟਲ ਤੱਕ ਪਹੁੰਚਾਇਆ ਗਿਆ।

ਇਸ ਦਾ ਵੀਡੀਓ ਵੀ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਨਿਊਜ਼ੀਲੈਂਡ ਟੀਮ ਦੇ ਮੈਨੇਜਰ ਮਾਈਕ ਸੇਂਡਲੇ ਨੇ ਕਿਹਾ, ‘‘ਅਸੀਂ ਫੈਲ ਗਏ ਹਾਂ, ਅਸੀਂ ਇਕ ਬਸ, ਇਕ ਮਿਨੀ ਵੈਨ, ਇਕ ਐਂਬੁਲੈਂਸ, ਇਕ ਪੁਲਿਸ ਐਕਸਕਾਰਟ ਅਤੇ ਇਕ ਸੇਨਾ ਦੀ ਜੀਪ ਵਿਚ ਬੈਠੇ ਹਾਂ।’’


Related News