ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 300 ਵਿਕਟਾਂ ਲੈਂਦੇ ਹੀ ਬਣਾਇਆ ਇਹ ਵੱਡਾ ਰਿਕਾਰਡ
Monday, Jan 10, 2022 - 03:01 PM (IST)
ਸਪੋਰਟਸ ਡੈਸਕ- ਨਿਊਜ਼ੀਲੈਂਡ ਤੇ ਬੰਗਲਾਦੇਸ਼ ਦਰਮਿਆਨ ਦੋ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੈਸਟ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ 'ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੋਲਟ ਟੈਸਟ ਕ੍ਰਿਕਟ 'ਚ ਸਭ ਤੋਂ ਤੋਜ਼ 300 ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ : ਬੋਪੰਨਾ-ਰਾਮਨਾਥਨ ਦਾ ਕਮਾਲ, ਜਿੱਤਿਆ ਐਡੀਲੇਡ ਪੁਰਸ਼ ਡਬਲਜ਼ ਖ਼ਿਤਾਬ
ਬੋਲਟ ਨੇ ਇਨਿੰਗ 'ਚ ਪੰਜ ਵਿਕਟਾਂ ਲੈਂਦੇ ਹੋਏ ਟੈਸਟ 'ਚ 300 ਵਿਕਟ ਹਾਸਲ ਕਰਨ ਦਾ ਰਿਕਾਰਡ ਬਣਾਇਆ ਤੇ ਇਸ ਦੇ ਲਈ 142 ਇਨਿੰਗਸ ਖੇਡੀਆਂ। ਜਦਕਿ ਦੂਜੇ ਨੰਬਰ 'ਤੇ ਮਿਸ਼ੇਲ ਜਾਨਸਨ ਹੈ ਜਿਨ੍ਹਾਂ ਨੇ ਇਸ ਕੰਮ ਲਈ 132 ਇਨਿੰਗਸ ਖੇਡੀਆਂ ਜਦਕਿ ਪਹਿਲੇ ਸਥਾਨ 'ਤੇ ਵਸੀਮ ਅਕਰਮ ਹਨ ਜਿਨ੍ਹਾਂ ਨੇ ਟੈਸਟ 'ਚ 300 ਵਿਕਟ ਹਾਸਲ ਕਰਨ ਲਈ ਸਿਰਫ਼ 121 ਇਨਿੰਗਸ ਲਈ। ਚੌਥੇ ਤੇ ਪੰਜਵੇਂ ਸਥਾਨ 'ਤੇ ਚਮਿੰਡਾ ਵਾਸ ਤੇ ਜ਼ਹੀਰ ਖਾਨ ਹਨ ਜਿਨ੍ਹਾਂ ਨੇ ਕ੍ਰਮਵਾਰ 155 ਤੇ 160 ਇਨਿੰਗਸ 'ਚ ਇਹ ਮੁਕਾਮ ਹਾਸਲ ਕੀਤਾ ਸੀ।
300 ਟੈਸਟ ਵਿਕਟ ਤਕ ਪਹੁੰਚਣ ਵਾਲੇ 5 ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣੇ ਬੋਲਟ
121 : ਵਸੀਮ ਅਕਰਮ
132 : ਮਿਸ਼ੇਲ ਜਾਨਸਨ
142 : ਟ੍ਰੇਂਟ ਬੋਲਟ
155 : ਚਮਿੰਡਾ ਵਾਸ
160 : ਜ਼ਹੀਰ ਖ਼ਾਨ
ਇਹ ਵੀ ਪੜ੍ਹੋ : ਅੰਡਰ-19 ਵਿਸ਼ਵ ਕੱਪ : ਵੀਜ਼ਾ ਕਾਰਨਾਂ ਕਰਕੇ ਅਜੇ ਤਕ ਨਹੀਂ ਪੁੱਜੀ ਅਫਗਾਨ ਟੀਮ, ਅਭਿਆਸ ਮੈਚ ਰੱਦ
ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਕਪਤਾਨ ਟਾਮ ਲਾਥਮ ਦੇ ਦੋਹਰੇ ਸੈਂਕੜੇ (252 ਦੌੜਾਂ) ਤੇ ਡੇਵੋਨ ਕਾਨਵੇ ਦੀ ਸੈਂਕੜੇ ਵਾਲੀ (109) ਪਾਰੀ ਦੀ ਬਦੌਲਤ ਪਹਿਲੀ ਇਨਿੰਗ 'ਚ 521 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ 'ਚ ਬੰਗਲਾਦੇਸ਼ ਦੀ ਟੀਮ ਦੂਜੇ ਦਿਨ 126 'ਤੇ ਢੇਰ ਹੋ ਗਈ ਤੇ 395 ਦੌੜਾਂ ਪਿੱਛੇ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।