ਨਿਊਜ਼ੀਲੈਂਡ ਓਪਨ : ਪ੍ਰਣਯ, ਕਸ਼ਯਪ ਤੇ ਅਜੈ ਬਰਕਰਾਰ ਰੱਖਣਾ ਚਾਹੁੰਣਗੇ ਆਪਣੀ ਫਾਰਮ

07/31/2017 5:35:54 PM

ਆਕਲੈਂਡ— ਯੂ. ਐੱਸ. ਓਪਨ ਚੈਂਪੀਅਨ ਐੱਚ. ਐੱਸ. ਪ੍ਰਣਯ ਕੱਲ ਤੋਂ ਇਥੇ ਸ਼ੁਰੂ ਹੋ ਰਹੇ ਨਿਊਜ਼ੀਲੈਂਡ ਗ੍ਰਾਂ ਪ੍ਰੀ ਗੋਲਡ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਵਰਗ 'ਚ ਆਪਣੀ ਇਸ ਫਾਰਮ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰੇਗਾ। ਆਪਣੇ ਕਰੀਅਰ 'ਚ ਸੱਟਾਂ ਨਾਲ ਜੂਝ ਦੇ ਰਹੇ ਪ੍ਰਣਯ ਨੇ ਇਕ ਸਾਲ 4 ਮਹੀਨੇ ਤੋਂ ਚਲਦੇ ਆ ਰਹੇ ਖਿਤਾਬ ਦਾ ਪਿਛਲੇ ਸਾਲ ਮਾਰਚ 'ਚ ਸਵਿਸ ਓਪਨ ਜਿੱਤਿਆ ਸੀ।
ਯੂ. ਐੱਸ. ਓਪਨ ਜਿੱਤਣ ਤੋਂ ਬਾਅਦ ਵਿਸ਼ਵ ਰੈਂਕਿੰਗ 'ਚ 17ਵੇਂ ਸਥਾਨ 'ਤੇ ਪਹੁੰਚੇ ਪ੍ਰਣਯ ਦਾ ਸਾਹਮਣਾ ਪਹਿਲੇ ਦੌਰ 'ਚ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੁਸਤਾਵਿਤੋ ਨਾਲ ਹੋਵੇਗਾ। ਦੂਜੇ ਪਾਸੇ ਯੂ. ਐੱਸ. ਓਪਨ ਫਾਈਨਲ ਤੱਕ ਪਹੁੰਚਿਆ ਕਸ਼ਯਪ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਣਾ ਚਾਹੇਗਾ। ਰਾਸ਼ਟਰਮੰਡਲ ਖੇਡ ਚੈਂਪੀਅਨ ਕਸ਼ਯਪ 12ਵੇਂ ਸਥਾਨ ਤੋਂ 47ਵੇਂ ਸਥਾਨ 'ਤੇ ਪਹੁੰਚ ਚੁਕਿਆ ਹੈ। ਉਹ ਪਹਿਲੇ ਦੌਰ 'ਚ ਇੰਡੋਨੇਸ਼ੀਆ ਦੇ ਡਿਓਨਿਸੀਅਸ ਹੇਓਮ ਆਰ ਨਾਲ ਖੇਡੇਗਾ।
ਅਗਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈ ਰਿਹਾ ਜੈ ਰਾਮ ਪਹਿਲੇ ਦੌਰ 'ਚ ਚੀਨੀ ਤਾਈਪੇ ਦੇ ਚਿਆ ਹੁੰਗ ਲੂ ਨਾਲ ਖੇਡੇਗਾ। ਪਿਛਲੇ ਸਾਲ ਚੀਨੀ ਤਾਈਪੈ ਗ੍ਰਾਂ ਪ੍ਰੀ ਗੋਲਡ ਜਿੱਤਣ ਵਾਲਾ ਸਾਬਕਾ ਰਾਸ਼ਟਰੀ ਚੈਂਪੀਅਨ ਸੌਰਵ ਵਰਮਾ ਆਸਟ੍ਰੇਲੀਆ ਦੇ ਨਾਥਨ ਤਾਂਗ ਨਾਲ ਖੇਡੇਗਾ। ਨੌਜਵਾਨ ਸਿਰੀਲ ਵਰਮਾ ਦਾ ਸਾਹਮਣਾ ਇੰਡੋਨੇਸ਼ੀਆ ਦੇ ਰਿਆਂਤੋ ਸੁਬਾਜਾ ਨਾਲ ਹੋਵੇਗਾ ਜਦਕਿ ਪ੍ਰਤੁਲ ਜੋਸ਼ੀ ਸਥਾਨਕ ਖਿਡਾਰੀ ਡੈਕਸੋਨ ਵੋਂਗ ਨਾਲ ਖੇਡੇਗਾ।

 


Related News