ਪਲੇਆਫ ਵਿੱਚ ਵੀ ਲੈਅ ਬਰਕਰਾਰ ਰੱਖੇਗੀ KKR : ਫਿਲ ਸਾਲਟ

Wednesday, May 15, 2024 - 04:36 PM (IST)

ਪਲੇਆਫ ਵਿੱਚ ਵੀ ਲੈਅ ਬਰਕਰਾਰ ਰੱਖੇਗੀ KKR : ਫਿਲ ਸਾਲਟ

ਕੋਲਕਾਤਾ— ਕੋਲਕਾਤਾ ਨਾਈਟ ਰਾਈਡਰਜ਼ ਦੇ ਹਮਲਾਵਰ ਸਲਾਮੀ ਬੱਲੇਬਾਜ਼ ਫਿਲ ਸਾਲਟ ਨੇ ਉਮੀਦ ਜਤਾਈ ਹੈ ਕਿ ਲੀਗ ਪੜਾਅ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਉਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਆਫ 'ਚ ਵੀ ਇਸ ਗਤੀ ਨੂੰ ਬਰਕਰਾਰ ਰੱਖੇਗੀ। ਦੋ ਵਾਰ ਦੀ ਚੈਂਪੀਅਨ ਕੇਕੇਆਰ ਫਿਲਹਾਲ ਸਿਖਰ 'ਤੇ ਹੈ।

ਸਾਲਟ ਨੇ ਕੇਕੇਆਰ ਦੇ ਨਾਈਟਸ ਡਗਆਊਟ ਪੋਡਕਾਸਟ ਵਿੱਚ ਕਿਹਾ, 'ਇਹ ਮੈਚ ਦਰ ਮੈਚ ਰਣਨੀਤੀ ਬਣਾਉਣ ਦਾ ਮਾਮਲਾ ਹੈ। ਅਸੀਂ ਇਸ ਸਮੇਂ ਲੈਅ ਵਿੱਚ ਹਾਂ। ਇਸ ਦੌਰਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਕਿਹਾ, 'ਇਹ ਸੀਜ਼ਨ ਸਾਡੇ ਲਈ ਬਹੁਤ ਸਫਲ ਰਿਹਾ ਹੈ। ਅਸੀਂ ਟਰਾਫੀ ਜਿੱਤਣ ਆਏ ਹਾਂ ਅਤੇ ਉਮੀਦ ਹੈ ਕਿ ਅਸੀਂ ਇਸ ਉਦੇਸ਼ 'ਚ ਸਫਲ ਹੋਵਾਂਗੇ।

ਦਸ ਸਾਲ ਬਾਅਦ ਆਈਪੀਐਲ ਖੇਡ ਰਹੇ ਸਟਾਰਕ ਨੇ ਕਿਹਾ, 'ਮੈਂ ਲੰਬੇ ਸਮੇਂ ਬਾਅਦ ਖੇਡ ਰਿਹਾ ਹਾਂ। ਮੈਨੂੰ 2018 ਵਿੱਚ ਕੇਕੇਆਰ ਲਈ ਖੇਡਣਾ ਸੀ ਪਰ ਮੈਂ ਜ਼ਖ਼ਮੀ ਹੋ ਗਿਆ। ਹੁਣ ਵਾਪਸ ਆ ਕੇ ਚੰਗਾ ਲੱਗਦਾ ਹੈ।


author

Tarsem Singh

Content Editor

Related News