ਨਿਊਜ਼ੀਲੈਂਡ, ਅਫਗਾਨਿਸਤਾਨ, ਪਾਕਿ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ''ਚ
Thursday, Jan 23, 2020 - 01:45 AM (IST)

ਬਲੋਮਫੋਂਟੇਨ— ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਬੁੱਧਵਾਰ ਨੂੰ ਅੰਡਰ-19 ਵਿਸ਼ਵ ਕੱਪ ਤੋਂ ਬਾਹਰ ਦਾ ਰਸਤਾ ਦਿਖਾਇਆ ਜਦਕਿ ਅਫਗਾਨਿਸਤਾਨ ਸਾਂਝੇ ਤੌਰ 'ਤੇ ਅਰਬ ਅਮੀਰਾਤ 'ਤੇ 160 ਦੌੜਾਂ ਦੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚ ਗਿਆ। ਪਾਕਿਸਤਾਨ ਨੇ ਵੀ ਜ਼ਿੰਬਾਬਵੇ ਨੂੰ 38 ਦੌੜਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਦਾ ਟਿਕਟ ਹਾਸਲ ਕੀਤਾ। ਸ਼੍ਰੀਲੰਕਾ ਨੇ 9 ਵਿਕਟਾਂ 'ਤੇ 242 ਦੌੜਾਂ ਦੇ ਜਵਾਬ 'ਚ ਨਿਊਜ਼ੀਲੈਂਡ ਨੂੰ ਜਿੱਤ ਦੇ ਲਈ ਆਖਰੀ 2 ਗੇਂਦ 'ਚ 6 ਦੌੜਾਂ ਚਾਹੀਦੀਆਂ ਸਨ। 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਦੇ ਆਏ ਕ੍ਰਿਸਟਿਅਨ ਕਲਾਰਕ ਨੇ ਛੱਕਾ ਲਗਾ ਕੇ ਟੀਮ ਨੂੰ ਕੁਆਰਟਰ ਫਾਈਨਲ 'ਚ ਪਹੁੰਚਾ ਦਿੱਤਾ। ਅਫਗਾਨਿਸਤਾਨ ਨੇ 6 ਵਿਕਟਾਂ 'ਤੇ 265 ਦੌੜਾਂ ਬਣਾਉਣ ਤੋਂ ਬਾਅਦ ਯੂ. ਏ. ਈ. ਦੀ ਪਾਰੀ ਨੂੰ 105 ਦੌੜਾਂ 'ਤੇ ਢੇਰ ਕਰ ਦਿੱਤਾ।