ਕੋਰੋਨਾ ਵਾਇਰਸ ਕਾਰਨ ਨਿਊਯਾਰਕ ਸਿਟੀ ਮੈਰਾਥਨ ਰੱਦ

06/25/2020 2:39:49 PM

ਨਿਊਯਾਰਕ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਿਊਯਾਰਕ ਸਿਟੀ ਮੈਰਾਥਨ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਆਯੋਜਕ ਤੇ ਸ਼ਹਿਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕ ਨਵੰਬਰ ਨੂੰ ਦੌੜ ਦਾ ਆਯੋਜਨ ਕਰਨਾ ਕਾਫ਼ੀ ਜੋਖਮ ਭਰਿਆ ਹੋਵੇਗਾ। ਆਯੋਜਕਾਂ ਨੇ ਸ਼ਹਿਰ ਦੇ ਮੇਅਰ ਦੇ ਨਾਲ ਗੱਲਬਾਤ ਤੋਂ ਬਾਅਦ ਬੁੱਧਵਾਰ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਮੈਰਾਥਨ ਤੋਂ ਇਕ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਹ ਨਿਊਯਾਰਕ ਮੈਰਾਥਨ ਦਾ 50ਵਾਂ ਸਾਲ ਸੀ। 

PunjabKesari

ਨਿਊਯਾਰਕ ਸਿਟੀ ਦੇ ਮੇਅਰ ਬਿਲ ਡਿ ਬਲਾਸਿਓ ਦੇ ਬਿਆਨ ਮੁਤਾਬਕ ਇਹ ਮੈਰਾਥਨ ਸਾਡੇ ਸ਼ਹਿਰ ਦੀ ਇਕ ਵੱਕਾਰੀ ਤੇ ਲੋਕ ਪ੍ਰਸਿੱਧ ਪ੍ਰਤੀਯੋਗਿਤਾ ਹੈ ਪਰ ਮੈਂ ਨਿਊਯਾਰਕ ਰੋਡ ਰਨਰਸ ਦੀ ਸ਼ਲਾਘਾ ਕਰਦਾ ਹਾਂ, ਜਿਸ ਨੇ ਦਰਸ਼ਕਾਂ ਤੇ ਦੌੜ ਦੇ ਹਿੱਸੇਦਾਰਾਂ ਦੀ ਸਿਹਤ ਤੇ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ। ਉਸ ਨੇ ਕਿਹਾ ਕਿ ਅਸੀਂ ਹੁਣ 50ਵੀਂ ਨਿਊਯਾਰਕ ਮੈਰਾਥਨ ਦਾ ਆਯੋਜਨ ਨਵੰਬਰ 2021 ਵਿਚ ਕਰਨਗੇ। ਇਸ ਦੌੜ ਲਈ ਲਈ ਨਾਮਜ਼ਦਗੀ ਕਰਾ ਚੁੱਕੇ ਦੌੜਾਕਾਂ ਨੂੰ ਹੁਣ 17 ਅਕਤੂਬਰ ਤੋਂ ਇਕ ਨਵੰਬਰ ਵਿਚਾਲੇ ਹੋਣ ਵਾਲੀ 42.2 ਕਿ. ਮੀ. ਦੀ ਵਰਚੁਅਲ ਰੇਸ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਵੇਗਾ। ਇਸ ਨਾਲ ਪਹਿਲਾਂ ਸਿਰਫ ਇਕ ਵਾਰ 2012 ਵਿਚ ਤੂਫਾਨ ਸੈਂਡੀ ਤੋਂ ਹੋਏ ਨੁਕਸਾਨ ਦੇ ਕਾਰਨ ਇਸ ਮੈਰਾਥਨ ਨੂੰ ਰੱਦ ਕੀਤਾ ਗਿਆ ਸੀ।


Ranjit

Content Editor

Related News