ਭਾਰਤੀ ਹਾਕੀ ਟੀਮਾਂ ਦੀ ਨਵੀਂ ਜਰਸੀ ਹੋਈ ਲਾਂਚ
Sunday, Jun 02, 2019 - 10:53 AM (IST)

ਬੈਂਗਲੁਰੂ— ਹਾਕੀ ਇੰਡੀਆ ਨੇ ਸ਼ਨੀਵਾਰ ਭਾਰਤੀ ਹਾਕੀ ਟੀਮਾਂ ਦੀ ਨਵੀਂ ਜਰਸੀ ਦੀ ਘੁੰਡ ਚੁਕਾਈ ਕੀਤੀ। ਪੁਰਸ਼ ਹਾਕੀ ਟੀਮ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ 6 ਜੂਨ ਤੋਂ ਭੁਵਨੇਸ਼ਵਰ ਵਿਚ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਹਾਕੀ ਸੀਰੀਜ਼ ਫਾਈਨਲਸ ਵਿਚ ਨਵੀਂ ਜਰਸੀ ਵਿਚ ਦਿਸੇਗੀ, ਜਦਕਿ ਭਾਰਤੀ ਮਹਿਲਾ ਟੀਮ ਕਪਤਾਨ ਰਾਣੀ ਦੀ ਕਪਤਾਨੀ ਵਿਚ ਜਾਪਾਨ ਦੇ ਹੀਰੋਸ਼ਿਮਾ ਵਿਚ 15 ਜੂਨ ਤੋਂ ਸ਼ੁਰੂ ਹੋ ਰਹੇ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਸ ਵਿਚ ਨਵੀਂ ਜਰਸੀ ਵਿਚ ਖੇਡਣ ਉਤਰੇਗੀ। ਹਾਕੀ ਟੀਮ ਦੀ ਨਵੀਂ ਜਰਸੀ ਅਧਿਕਾਰਤ ਕਿਟਿੰਗ ਪਾਰਟਨਰ ਸ਼ਿਵ ਨਰੇਸ਼ ਨੇ ਬਣਾਈ ਹੈ। ਨਵੀਂ ਜਰਸੀ ਵਿਚ ਸਲੀਵ ਅਤੇ ਮੋਢਿਆਂ 'ਤੇ ਗੂੜ੍ਹੇ ਨੀਲੇ ਰੰਗ ਵਿਚ ਸ਼ੇਡਜ਼ ਦਿੱਤੇ ਹਨ ਅਤੇ ਉਸ 'ਤੇ ਭਾਰਤ ਦੇ ਤਿਰੰਗੇ ਦਾ ਰੰਗ ਛਪਿਆ ਹੋਇਆ ਹੈ।