ਨਿਊ ਇਨ ਚੈੱਸ ਕਲਾਸਿਕ : ਪ੍ਰਗਿਆਨੰਦਾ ਨੇ ਵਿਸ਼ਵ ਚੈਂਪੀਅਨ ਕਾਰਲਸਨ ਨਾਲ ਖੇਡਿਆ ਡਰਾਅ
Thursday, Apr 29, 2021 - 02:23 AM (IST)
ਚੇਨਈ (ਨਿਕਲੇਸ਼ ਜੈਨ)- ਮੇਲਟਵਾਟਰ ਸ਼ਤਰੰਜ ਟੂਰ 2021 ਦੇ 6ਵੇਂ ਪੜਾਅ ਨਿਊ ਇਨ ਚੈੱਸ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਪੜਾਅ ਦੇ ਤੀਜੇ ਦਿਨ ਭਾਰਤ ਦੇ ਨੌਜਵਾਨ 15 ਸਾਲ ਦੇ ਗਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਡਰਾਅ ਖੇਡਦੇ ਹੋਏ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
ਕਾਰਲਸਨ ਖਿਲਾਫ ਪ੍ਰਗਿਆਨੰਦਾ ਨੇ ਕਿਊਜੀਡੀ ਓਪਨਿੰਗ ’ਚ ਬੇਹੱਦ ਸ਼ਾਨਦਾਰ ਹਾਥੀ ਦੇ ਏਂਡਗੇਮ ਦੀ ਜਾਣ-ਪਛਾਣ ਦਿੰਦੇ ਹੋਏ 80 ਚਾਲਾਂ ਤੱਕ ਚੱਲੇ ਮੈਰਾਥਨ ਮੁਕਾਬਲੇ ’ਚ ਬਾਜ਼ੀ ਡਰਾਅ ਖੇਡੀ। ਇਸ ਤੋਂ ਇਲਾਵਾ ਪ੍ਰਗਿਆਨੰਦਾ ਨੇ ਆਖਰੀ 2 ਰਾਊਂਡ ’ਚ ਨਾਕਾਮੁਰਾ ਅਤੇ ਅਲੀਰੇਜਾ ਨਾਲ ਮੁਕਾਬਲਾ ਡਰਾਅ ਖੇਡਿਆ। ਹਾਲਾਂਕਿ ਤੀਜੇ ਦਿਨ ਦੇ ਖੇਡ ਤੋਂ ਬਾਅਦ ਭਾਰਤ ਦੇ ਦੋਵੇਂ ਖਿਡਾਰੀ ਵਿਦਿਤ ਤੇ ਪ੍ਰਗਿਆਨੰਦਾ ਪਲੇਅ ਆਫ ਦੇ ਲਈ ਜਗ੍ਹਾ ਨਹੀਂ ਬਣਾ ਸਕੇ ਆਖਰੀ ਦਿਨ ਵਿਦਿਤ ਦੇ ਲਈ ਕਾਰਿਆਨਿਕ ਤੇ ਲੇ ਕੁਯਾਂਗ ਲਿਮ ਦੇ ਵਿਰੁੱਧ ਹਾਰ ਲੈ ਕੇ ਆਇਆ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਦੇ ਜੋਨਸ ਗਾਵਿਨ ਦੇ ਵਿਰੁੱਧ ਜਿੱਤ ਹਾਸਲ ਕੀਤੀ ਜਦਕਿ ਯੂ.ਐੱਸ. ਦੇ ਦੋਮਿੰਗੇਜ ਪੇਰੇਜ ਤੇ ਅਗਰਬੈਜਾਨ ਦੇ ਤੈਮੂਰ ਰਦਜਾਬੋਵ ਨਾਲ ਮੁਕਾਬਲੇ ਡਰਾਅ ਖੇਡੇ।
ਇਹ ਖ਼ਬਰ ਪੜ੍ਹੋ- ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।