ਨੀਦਰਲੈਂਡ, ਇਟਲੀ ਮਹਿਲਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ
Wednesday, Jun 26, 2019 - 01:43 PM (IST)

ਸਪੋਰਟਸ ਡੈਸਕ— ਲਾਇਕੇ ਮਾਰਟੰਸ ਦੇ ਆਖਰੀ ਮਿੰਟ 'ਚ ਪਨੈਲਟੀ ਰਾਹੀ ਕੀਤੇ ਗੋਲ ਦੀ ਬਦੌਲਤ ਨੀਦਰਲੈਂਡ ਨੇ ਮਹਿਲਾ ਵਰਲਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਜਗ੍ਹਾ ਬਣਾਈ ਜਦ ਕਿ ਇਟਲੀ ਦੀ ਟੀਮ ਵੀ ਆਖਰੀ ਅੱਠ 'ਚ ਦਾਖਲ ਕਰਨ 'ਚ ਸਫਲ ਰਹੀ। ਮੰਗਲਵਾਰ ਨੂੰ ਹੋਏ ਮੁਕਾਬਲੇ 'ਚ ਨੀਦਰਲੈਂਡ ਨੇ ਪ੍ਰੀ ਕੁਆਟਰ ਫਾਈਨਲ 'ਚ ਜਾਪਾਨ ਨੂੰ 2-1 ਨਾਲ ਹਰਾਇਆ।
ਨੀਦਰਲੈਂਡ ਨੂੰ 17ਵੇਂ ਮਿੰਟ 'ਚ ਮਾਰਟੰਸ ਨੇ ਬੜ੍ਹਤ ਦਿਵਾਈ ਪਰ 43ਵੇਂ ਮਿੰਟ 'ਚ ਯੁਈ ਹਾਸੇਗਾਵਾ ਨੇ ਸਕੋਰ 1-1 ਕਰ ਦਿੱਤਾ। ਮਾਰਟੰਸ ਨੇ ਇਸ ਤੋਂ ਬਾਅਦ 90ਵੇਂ ਮਿੰਟ 'ਚ ਪਨੈਲਟੀ ਨੂੰ ਗੋਲ 'ਚ ਬਦਲ ਕੇ ਨੀਦਰਲੈਂਡ ਨੂੰ ਪਹਿਲੀ ਵਾਰ ਕੁਆਟਰ ਫਾਈਨਲ 'ਚ ਜਗ੍ਹਾ ਦਿਵਾ ਦਿੱਤੀ। ਸ਼ਨੀਵਾਰ ਨੂੰ ਹੋਣ ਵਾਲੇ ਕੁਆਟਰ ਫਾਈਨਲ 'ਚ ਹੁਣ ਨੀਦਰਲੈਂਡ ਦਾ ਸਾਹਮਣਾ ਇਟਲੀ ਨਾਲ ਹੋਵੇਗਾ। ਇਟਲੀ ਨੇ ਪ੍ਰੀ ਕੁਆਟਰ ਫਾਈਨਲ 'ਚ ਚੀਨ ਨੂੰ 2-0 ਨਾਲ ਹਰਾਇਆ। ਇਟਲੀ ਵਲੋਂ ਵੇਲੇਂਟੀਨਾ ਗਿਆਸਿੰਤੀ ਤੇ ਓਰੋਰਾ ਗੇਲੀ ਨੇ ਗੋਲ ਕੀਤੇ।