ਨੇਸ਼ਨਸ ਲੀਗ : ਕ੍ਰੋਏਸ਼ੀਆ ਨੇ ਫਰਾਂਸ ਨੂੰ 1-1 ਨਾਲ ਡਰਾਅ ''ਤੇ ਰੋਕਿਆ
Tuesday, Jun 07, 2022 - 03:39 PM (IST)
ਸਪਲਿਟ (ਕ੍ਰੋਏਸ਼ੀਆ)- ਮੌਜੂਦਾ ਚੈਂਪੀਅਨ ਫਰਾਂਸ ਨੇਸ਼ਨਸ ਲੀਗ ਫੁੱਟਬਾਲ ਪ੍ਰਤੀਯੋਗਿਤਾ 'ਚ ਆਪਣੀ ਸ਼ੁਰੂਆਤੀ ਹਾਰ ਤੋਂ ਉੱਭਰਨ 'ਚ ਅਸਫਲ ਰਿਹਾ ਤੇ ਉਸ ਨੂੰ ਦੂਜੇ ਮੈਚ 'ਚ ਕ੍ਰੋਏਸ਼ੀਆ ਨੇ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਮਿਡਫੀਲਡਰ ਐਡ੍ਰੀਅਨ ਰੈਬੀਓਟ ਨੇ ਹਾਫ਼ ਟਾਈਮ ਦੇ ਬਾਅਦ ਫਰਾਂਸ ਨੂੰ ਬੜ੍ਹਤ ਦਿਵਾਈ ਪਰ ਆਂਦਰੇ ਕ੍ਰੈਮਰਿਚ ਨੇ 83ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲ ਕੇ ਕ੍ਰੋਏਸ਼ੀਆ ਨੂੰ ਬਰਾਬਰੀ ਦਿਵਾ ਦਿੱਤੀ।
ਇਹ ਵੀ ਪੜ੍ਹੋ : ਅਵਿਨਾਸ਼ ਸਾਬਲੇ ਦੀ ਟ੍ਰੈਕ 'ਤੇ ਬੋਲ ਰਹੀ ਹੈ ਤੂਤੀ, ਅੱਠਵੀਂ ਵਾਰ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਇਹ ਪਿਛਲੇ 11 ਸਾਲਾਂ 'ਚ ਪਹਿਲਾ ਮੌਕਾ ਹੈ ਜਦੋਂ ਕ੍ਰੋਏਸ਼ੀਆ ਨੂੰ ਫਰਾਂਸ ਤੋਂ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਨਤੀਜੇ ਨਾਲ ਕਿਸੇ ਵੀ ਟੀਮ ਨੂੰ ਫ਼ਾਇਦਾ ਨਹੀਂ ਮਿਲਿਆ। ਫਰਾਂਸ ਨੂੰ ਸ਼ੁੱਕਰਵਾਰ ਨੂੰ ਪਹਿਲੇ ਮੈਚ 'ਚ ਡੈਨਮਾਰਕ ਨੇ 2-1 ਨਾਲ ਹਰਾਇਆ ਸੀ ਜੋ ਕਿ ਉਸ ਦੀ 20 ਮੈਚਾਂ ਤੋਂ ਬਾਅਦ ਪਹਿਲੀ ਹਾਰ ਸੀ ਜਦਕਿ ਕ੍ਰੋਏਸ਼ੀਆ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟ੍ਰੀਆ ਤੋਂ 3-0 ਨਾਲ ਹਾਰ ਕੇ ਕੀਤੀ ਸੀ। ਫਰਾਂਸ ਅਗਲੇ ਸ਼ੁੱਕਰਵਾਰ ਨੂੰ ਆਸਟ੍ਰੀਆ ਦਾ ਜਦਕਿ ਕ੍ਰੋਏਸ਼ੀਆ ਡੈਨਮਾਰਕ ਦਾ ਦੌਰਾ ਕਰੇਗਾ।
ਇਹ ਵੀ ਪੜ੍ਹੋ : 'ਖੇਲੋ ਇੰਡੀਆ' 'ਚ ਪੰਜਾਬ ਦੀ ਝੰਡੀ, ਗਤਕਾ 'ਚ ਹਾਸਲ ਕੀਤੇ ਪੰਜ ਸੋਨ ਤਮਗ਼ੇ
ਡੈਨਮਾਰਕ ਨੇ ਗਰੁੱਪ ਏ 'ਚ ਬੜ੍ਹਤ ਹਾਸਲ ਕੀਤੀ ਹੋਈ ਹੈ। ਉਸ ਨੇ ਵੀਆਨਾ 'ਚ ਖੇਡੇ ਗਏ ਮੈਚ 'ਚ ਆਸਟ੍ਰੀਆ ਨੂੰ 2-1 ਨਾਲ ਹਰਾਇਆ। ਡੈਨਮਾਰਕ 6 ਅੰਕਾਂ ਦੇ ਨਾਲ ਗਰੁੱਪ 'ਚ ਚੋਟੀ 'ਤੇ ਹੈ। ਉਸ ਤੋਂ ਬਾਅਦ ਆਸਟ੍ਰੀਆ ਤਿੰਨ ਅੰਕ ਲੈ ਕੇ ਦੂਜੇ ਸਥਾਨ 'ਤੇ ਹੈ। ਫਰਾਂਸ ਤੇ ਕ੍ਰੋਏਸ਼ੀਆ ਦੇ ਇਕ-ਇਕ ਅੰਕ ਹਨ। ਲੀਗ ਏ 'ਚ ਚਾਰ ਗਰੁੱਪ ਜੇਤੂ ਅਗਲੇ ਸਾਲ ਜੂਨ 'ਚ ਆਖ਼ਰੀ ਚਾਰ ਦੇ ਲਈ ਕੁਆਲੀਫਾਈ ਕਰਨਗੇ। ਲੀਗ ਬੀ 'ਚ ਆਈਸਲੈਂਡ ਨੇ ਅਲਬਾਨੀਆ ਨਾਲ 1-1 ਨਾਲ ਡਰਾਅ ਖੇਡਿਆ। ਕਜ਼ਾਖਸਤਾਨ ਨੇ ਲੀਗ ਸੀ 'ਚ ਸਲੋਵਾਕੀਆ ਨੂੰ 1-0 ਨਾਲ ਜਦਕਿ ਲੀਗ ਡੀ 'ਚ ਲਾਟਵੀਆ ਨੇ ਲਿਚੇਨਟਸਟੀਨ ਨੂੰ ਇਸੇ ਫ਼ਰਕ ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।