ਖੇਡ ਮੰਤਰਾਲਾ ਨੇ 2020 ਰਾਸ਼ਟਰੀ ਖੇਡ ਐਵਾਰਡ ਜੇਤੂਆਂ ਨੂੰ ਟਰਾਫੀਆਂ ਸੌਂਪੀਆਂ

Tuesday, Nov 02, 2021 - 04:03 AM (IST)

ਖੇਡ ਮੰਤਰਾਲਾ ਨੇ 2020 ਰਾਸ਼ਟਰੀ ਖੇਡ ਐਵਾਰਡ ਜੇਤੂਆਂ ਨੂੰ ਟਰਾਫੀਆਂ ਸੌਂਪੀਆਂ

ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਸ਼ਟਰੀ ਖੇਡ ਐਵਾਰਡ 2020 ਦੇ ਜੇਤੂਆਂ ਨੂੰ ਸੋਮਵਾਰ ਨੂੰ ਟਰਾਫੀਆਂ ਸੌਂਪੀਆਂ ਕਿਉਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਪਿਛਲੇ ਸਾਲ ਐਵਾਰਡ ਸਮਾਰੋਹ ਦਾ ਆਨਲਾਈਨ ਆਯੋਜਨ ਕੀਤਾ ਗਿਆ ਸੀ। ਰਾਸ਼ਟਰੀ ਖੇਡ ਐਵਾਰਡ 2020 ਦੇ ਜੇਤੂਆਂ ਨੂੰ ਪਹਿਲਾਂ ਹੀ ਨਕਦ ਇਨਾਮ ਦਿੱਤਾ ਜਾ ਚੁੱਕਾ ਸੀ ਪਰ ਮਹਾਮਾਰੀ ਦੇ ਕਾਰਨ ਉਹ ਆਪਣੀਆਂ ਟਰਾਫੀਆਂ ਤੇ ਪ੍ਰਸ਼ੰਸਾ ਪੱਤਰ ਹਾਸਲ ਨਹੀਂ ਕਰ ਸਕੇ ਸਨ। ਖੇਡ ਮੰਤਰਾਲਾ ਨੇ ਪਿਛਲੇ ਸਾਲ 29 ਅਗਸਤ ਨੂੰ 74 ਰਾਸ਼ਟਰੀ ਖੇਡ ਐਵਾਰਡ ਦਿੱਤੇ ਸਨ, ਜਿਨ੍ਹਾਂ ਵਿਚ 5 ਰਾਜੀਵ ਗਾਂਧੀ ਖੇਲ ਰਤਨ (ਹੁਣ ਨਾਂ ਬਦਲ ਕੇ ਮੇਜਰ ਧਿਆਨਚੰਦ ਖੇਲ ਰਤਨ ਕੀਤਾ ਗਿਆ) ਤੇ 27 ਅਰਜੁਨ ਐਵਾਰਡ ਸ਼ਾਮਲ ਹਨ। ਸ਼ਹਿਰ ਦੇ ਹੋਟਲ ਵਿਚ ਸੋਮਵਾਰ ਨੂੰ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਐਵਾਰਡ ਜੇਤੂਆਂ ਵਿਚ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਪਹਿਲਵਾਨ ਵਿਨੇਸ਼ ਫੋਗਟ ਤੇ 2016 ਪੈਰਾਲੰਪਿਕ ਦੇ ਸੋਨ ਤਮਗਾ ਜੇਤੂ ਮਰੀਅੱਪਨ ਥੰਗਾਵੇਲੂ ਆਦਿ ਸ਼ਾਮਲ ਸਨ, ਜਿਨ੍ਹਾਂ ਨੂੰ ਵੱਕਾਰੀ ਖੇਲ ਰਤਨ ਐਵਾਰਡ ਦਿੱਤਾ ਗਿਆ।

ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ


ਰਾਸ਼ਟਰੀ ਖੇਡ ਐਵਾਰਡ-2020 ਦੇ ਜੇਤੂਆਂ ਦੀ ਸੂਚੀ
ਖੇਲ ਰਤਨ

ਰੋਹਿਤ ਸ਼ਰਮਾ (ਕ੍ਰਿਕਟ), ਮਰੀਅੱਪਨ ਥੰਗਾਵੇਲੂ (ਪੈਰਾ ਐਥਲੈਟਿਕਸ), ਮਣਿਕਾ ਬੱਤਰਾ (ਟੇਬਲ ਟੈਨਿਸ), ਵਿਨੇਸ਼ ਫੋਗਟ (ਕੁਸ਼ਤੀ), ਰਾਣੀ ਰਾਮਪਾਲ (ਹਾਕੀ)।
ਅਰਜੁਨ ਐਵਾਰਡ
ਅਤਨੁ ਦਾਸ (ਤੀਰਅੰਦਾਜ਼ੀ), ਦੂਤੀ ਚੰਦ (ਐਥਲੀਟਸ), ਸਾਤਵਿਕਸਾਈਂਰਾਜ ਰੈਂਕੀਰੈੱਡੀ (ਬੈਡਮਿੰਟਨ), ਚਿਰਾਗ ਸ਼ੈੱਟ (ਬੈਡਮਿੰਟਨ), ਵਿਸ਼ੇਸ਼ ਭ੍ਰਿਗੂਵੰਸ਼ੀ (ਬਾਸਕਟਬਾਲ), ਮਨੀਸ਼ ਕੌਸ਼ਿਕ (ਮੁੱਕੇਬਾਜ਼ੀ), ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ), ਇਸ਼ਾਂਤ ਬੋਰਗੋਹੇਨ (ਮੁੱਕੇਬਾਜ਼ੀ), ਇਸ਼ਾਂਤ ਸ਼ਰਮਾ (ਕ੍ਰਿਕਟ), ਦੀਪਤੀ ਸ਼ਰਮਾ (ਕ੍ਰਿਕਟ), ਸਾਵੰਧ ਅਜੈ ਅਨੰਤ (ਘੋੜਸਵਾਰੀ), ਸੰਦੇਸ਼ ਝਿੰਗਨ (ਫੁੱਟਬਾਲ), ਅਦਿਤੀ ਅਸ਼ੋਕ (ਗੋਲਫ), ਆਕਾਸ਼ਦੀਪ ਸਿੰਘ (ਹਾਕੀ), ਦੀਪਿਕਾ (ਹਾਕੀ), ਦੀਪਕ (ਕਬੱਡੀ), ਕਾਲੇ ਸਾਰਿਕ ਸੁਧਾਕਰ (ਖੋ-ਖੋ), ਦੱਤੂ ਬਬਨ ਭੋਕਾਨਲ (ਰੋਇੰਗ), ਮਨੂ ਭਾਕਰ (ਨਿਸ਼ਾਨੇਬਾਜ਼ੀ), ਸੌਰਭ ਚੌਧਰੀ (ਨਿਸ਼ਾਨੇਬਾਜ਼ੀ), ਮਧੁਰਿਕਾ ਪਾਟਕਰ (ਟੇਬਲ ਟੈਨਿਸ), ਦਿਵਿਜ ਸ਼ਰਣ (ਟੈਨਿਸ), ਸ਼ਿਵਾ ਕੇਸਵਨ (ਸਰਦਰੁੱਤ ਖੇਡਾਂ), ਦਿਵਿਆ ਕਾਕਰਾਨ (ਕੁਸ਼ਤੀ), ਰਾਹੁਲ ਅਵਾਰੇ (ਕੁਸ਼ਤੀ), ਸੂਯਸ਼ ਨਾਰਾਇਣ ਜਾਧਵ ਪੈਰਾ (ਤੈਰਾਕੀ), ਸੰਦੀਪ (ਪੈਰਾ ਐਥਲੈਟਿਕਸ), ਮਨੀਸ਼ ਨਰਵਾਲ (ਪੈਰਾ ਨਿਸ਼ਾਨੇਬਾਜ਼ੀ)।

PunjabKesari
ਦ੍ਰੋਣਾਚਾਰੀਆ ਐਵਾਰਡ (ਲਾਈਫ ਟਾਈਮ ਅਚੀਵਮੈਂਟ)
ਧਰਮਿੰਦਰ ਤਿਵਾੜੀ (ਤੀਰਅੰਦਾਜ਼ੀ), ਪੁਰਸ਼ਤੋਮ ਰਾਏ (ਐਥਲੀਟਿਕਸ), ਸ਼ਿਵ ਸਿੰਘ (ਮੁੱਕੇਬਾਜ਼ੀ), ਰੋਮੇਸ਼ ਪਠਾਨੀਆ (ਹਾਕੀ), ਕ੍ਰਿਸ਼ਣ ਕੁਮਾਰ ਹੁੱਡਾ (ਕਬੱਡੀ), ਵਿਜੇ ਭਾਲਚੰਦ੍ਰ ਮੁਨੀਸ਼ਵਰ (ਪੈਰਾ ਪਾਵਰਲਿਫਟਿੰਗ), ਨਰੇਸ਼ ਕੁਮਾਰ (ਟੈਨਿਸ), ਓਮ ਪ੍ਰਕਾਸ਼ ਦਹੀਆ (ਕਸ਼ਤੀ)।
ਦ੍ਰੋਣਾਚਾਰੀਆ ਐਵਾਰਡ, ਜੂਡ ਫੇਲਿਕਸ (ਹਾਕੀ), ਯੋਗੇਸ਼ ਮਾਲਵੀਯ (ਮਲਖੰਭ), ਜਸਪਾਲ ਰਾਣਾ (ਨਿਸ਼ਾਨੇਬਾਜ਼ੀ), ਕੁਲਦੀਪ ਕੁਮਾਰ ਹਾਂਡੂ (ਵੁਸ਼ੂ), ਗੌਰਵ ਖੰਨਾ (ਪੈਰਾ ਬੈਡਮਿੰਟਨ)।

PunjabKesari
ਧਿਆਨਚੰਦ ਐਵਾਰਡ
ਕੁਲਦੀਪ ਸਿੰਘ ਭੁੱਲਰ (ਐਥਲੀਟਿਕਸ), ਜਿਨਸੀ ਫਿਲਿਪਸ (ਐਥਲੀਟਿਕਸ), ਪ੍ਰਦੀਪ ਸ਼੍ਰੀਕ੍ਰਿਸ਼ਣਾ ਗਾਂਧੇ (ਬੈਡਮਿੰਟਨ), ਤ੍ਰਿਪਤੀ ਮੁਰਗੁੰਡੇ (ਬੈਡਮਿੰਟਨ), ਐੱਨ. ਊਸ਼ਾ (ਮੁੱਕੇਬਾਜ਼ੀ), ਲਾਖਾ ਸਿੰਘ (ਮੁੱਕੇਬਾਜ਼ੀ), ਸੁਖਵਿੰਦਰ ਸਿੰਘ ਸੰਧੂ (ਫੁੱਟਬਾਲ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਜੇ ਰੰਜੀਤ ਕੁਮਾਰ (ਪੈਰਾ ਐਥਲੈਟਿਕਸ), ਸਤਿਆਪ੍ਰਕਾਸ਼ ਤਿਵਾੜੀ (ਪੈਰਾ ਬੈਡਮਿੰਟਨ), ਮਨਜੀਤ ਸਿੰਘ (ਰੋਇੰਗ), ਸਵ. ਸ੍ਰੀ ਸਚਿਨ ਨਾਗ (ਤੈਰਾਕੀ), ਨੰਦਨ ਬਲ (ਟੈਨਿਸ), ਨੇਤ੍ਰਪਾਲ ਹੁੱਡਾ (ਕੁਸ਼ਤੀ), ਤੇਨਜਿੰਗ ਨੋਰਗੇ ਰਾਸ਼ਟਰੀ ਸਾਹਸ ਐਵਾਰਡ ਅਨੀਤਾ ਦੇਵੀ (ਭੂਮੀ ਸਾਹਸ), ਕਰਨਲ ਸਰਫਰਾਜ਼ ਸਿੰਘ (ਭੂਮੀ ਸਾਹਸ), ਟਕਾ ਤਾਮੁਤ (ਭੂਮੀ ਸਾਹਸ), ਕੇਵਲ ਹਿਰੇਨ ਕੱਕਾ (ਭੂਮੀ ਸਾਹਸ), ਸਤਿੰਦਰ ਸਿੰਘ (ਜਲ ਸਾਹਸ), ਗਜਾਨੰਦ ਯਾਦਵ (ਵਾਯੂ ਸਾਹਸ),

ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ

PunjabKesari
ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ)
ਟਰਾਫੀ- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਰਾਸ਼ਟਰੀ ਖੇਡ ਉਤਸ਼ਾਹ ਐਵਾਰਡ ਨਵੀਂ ਤੇ ਨੌਜਵਾਨ ਪ੍ਰਤਿਭਾਵਾਂ ਦੀ ਪਛਾਣ ਤੇ ਨਿਖਾਰਨ ਲਈ- ਲਕਸ਼ੈ ਸੰਸਥਾਨ, ਸੈਨਾ ਖੇਡ ਸੰਸਥਾਨ
ਕਾਰਪੋਰੇਟ ਜਗਤ ਰਾਹੀਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ- ਤੇਲ ਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਲਿਮਿਟਡ ਖਿਡਾਰੀਆਂ ਨੂੰ ਰੋਜ਼ਗਾਰ ਤੇ ਖੇਡ ਕਲਿਆਣ ਦੇ ਉਪਾਅ- ਇੰਡੀਅਨ ਨੇਵੀ ਖੇਡ ਕੰਟਰੋਲ ਬੋਰਡ।
ਖੇਡ ਵਿਕਾਸ ਲਈ- ਕੌਮਾਂਤਰੀ ਖੇਡ ਮੈਨੇਜਮੈਂਟ ਸੰਸਥਾਨ (ਆਈ. ਆਈ. ਐੱਸ. ਐੱਮ.)।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News