ਭਾਰਤੀ ਦਲ ਦੇ ਸਾਰੇ ਮੈਂਬਰਾਂ ਦਾ ਹੋਵੇਗਾ ਟੀਕਾਕਰਨ : ਆਈ. ਓ. ਏ. ਮੁਖੀ

Friday, May 28, 2021 - 11:19 AM (IST)

ਸਪੋਰਟਸ ਡੈਸਕ— ਭਾਰਤੀ ਓਲੰਪਕ ਸੰਘ (ਆਈ. ਓ. ਏ.) ਦੇ ਮੁਖੀ ਨਰਿੰਦਰ ਬੱਤਰਾ ਨੇ ਵੀਰਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਲਈ ਜਾਣ ਵਾਲੇ ਸਾਰੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਕੋਵਿਡ-19 ਵਿਰੁੱਧ ਟੀਕੇ ਦੀ ਪਹਿਲੀ ਡੋਜ਼ ਮਿਲ ਗਈ ਹੈ ਤੇ ਉਨ੍ਹਾਂ ਨੂੰ ਓਲੰਪਿਕ ਲਈ ਦੇਸ਼ ਤੋਂ ਰਵਾਨਾ ਹੋਣ ਤੋਂ ਪਹਿਲਾਂ ਇਸ ਦੀ ਦੂਜੀ ਡੋਜ਼ ਮਿਲ ਜਾਵੇਗੀ। ਆਈ. ਓ. ਏ. ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟੋਕੀਓ ਓਲੰਪਿਕ ਲਈ ਜਾਣ ਵਾਲੇ ਸਾਰੇ ਰਾਸ਼ਟਰੀ ਖੇਡ ਮਹਾਸੰਘਾਂ ਤੋਂ ਖਿਡਾਰੀਆਂ ਤੇ ਅਧਿਕਾਰੀਆਂ ਦੇ ਟੀਕਾਰਨ ਦਾ ਬਿਓਰਾ ਮੰਗਿਆ ਸੀ। ਓਲੰਪਿਕ ਖੇਡਾਂ 23 ਜੁਲਾਈ ਤੋਂ ਸ਼ੁਰੂ ਹੋਣਗੀਆਂ। 80 ਫ਼ੀਸਦੀ ਲੋਕਾਂ ਨੂੰ ਓਲੰਪਿਕ ਤਕ ਟੀਕਾ ਲਗ ਜਾਵੇਗਾ ਜਦਕਿ 148 ਭਾਰਤੀ ਖਿਡਾਰੀ ਲਗਵਾ ਚੁੱਕੇ ਹਨ ਪਹਿਲਾ ਟੀਕਾ। 
ਇਹ ਵੀ ਪੜ੍ਹੋ : ਪਹਿਲਵਾਨ ਸਾਗਰ ਕਤਲਕਾਂਡ : ਸੁਸ਼ੀਲ ਕੁਮਾਰ ਦਾ ਕਰੀਬੀ ਰੋਹਿਤ ਕਰੋਰ ਗ੍ਰਿਫ਼ਤਾਰ

PunjabKesariਆਈ. ਓ. ਏ. ਨੇ ਕਿਹਾ ਕਿ ਉਹ ਤੈਅ ਕਰ ਰਿਹਾ ਹੈ ਕਿ ਉਸ ਰਾਹੀਂ ਟੋਕੀਓ ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ, ਤਕਨੀਕੀ ਅਧਿਕਾਰੀਆਂ ਤੇ ਪ੍ਰਤੀਨਿਧੀ ਮੈਂਬਰਾਂ ਸਮੇਤ ਸਾਰੇ ਹਿੱਸਾ ਲੈਣ ਵਾਲੇ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ। ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਟੀਕਾਕਰਨ ਪੂਰਾ ਕਰ ਲਿਆ ਜਾਵੇਗਾ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਕਿਹਾ ਕਿ ਸਾਰੇ ਦਲਾਂ ਨੂੰ ਟੋਕੀਓ ਪਹੁੰਚਣ ਤੋਂ ਪਹਿਲਾਂ ਪਲੇਅਬੁੱਕ (ਆਈ. ਓ. ਸੀ. ਤੇ ਆਯੋਜਨ ਕਮੇਟੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼) ਮਿਲ ਜਾਣਗੇ। ਉਸ ਨੇ ਕਿਹਾ ਕਿ ਟੋਕੀਓ ਓਲੰਪਿਕ ’ਚ ਸ਼ਾਮਲ ਸਾਰੇ ਲੋਕਾਂ ਦੀ ਸੁਰੱਖਿਆ ਆਈ. ਓ. ਏ. ਦੀ ਸਰਵਉੱਚ ਪਹਿਲ ਹੈ।

ਨੋਟ : ਇਸ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News