ਸਾਥੀ ਖਿਡਾਰੀ ਨੂੰ ਜ਼ਖਮੀ ਵੀ ਕੀਤਾ ਤੇ ਆਪਣੀ ਵਿਕਟ ਵੀ ਗੁਆਈ, ਦੇਖੋ ਹੈਰਾਨ ਕਰਨ ਵਾਲੀ Video

Tuesday, Oct 22, 2019 - 03:13 PM (IST)

ਸਾਥੀ ਖਿਡਾਰੀ ਨੂੰ ਜ਼ਖਮੀ ਵੀ ਕੀਤਾ ਤੇ ਆਪਣੀ ਵਿਕਟ ਵੀ ਗੁਆਈ, ਦੇਖੋ ਹੈਰਾਨ ਕਰਨ ਵਾਲੀ Video

ਨਵੀਂ ਦਿੱਲੀ : ਰਾਂਚੀ ਵਿਚ ਫਤਹਿ ਕਰਦਿਆਂ ਹੀ ਭਾਰਤੀ ਟੀਮ ਨੇ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਦੱਖਣੀ ਅਫਰੀਕਾ ਨੂੰ ਕਲੀਨ ਸਵੀਪ ਕੀਤਾ। ਆਖਰੀ ਮੈਚ ਵਿਚ 202 ਦੌੜਾਂ ਅਤੇ ਪਾਰੀ ਨਾਲ ਹਰਾ ਕੇ ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਵਿਚ 240 ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ। ਚੌਥੇ ਦਿਨ ਦੇ ਖੇਡ ਵਿਚ ਦੱਖਣੀ ਅਫਰੀਕਾ ਦੇ ਆਖਰੀ ਵਿਕਟ ਨੂੰ ਲੈ ਕੇ ਹੈਰਾਨ ਕਰਨ ਵਾਲਾ ਪਲ ਦੇਖਣ ਨੂੰ ਮਿਲਿਆ।

ਦਰਅਸਲ, ਗੇਂਦਬਾਜ਼ੀ ਕਰਨ ਆਏ ਨਦੀਮ ਨੇ 47.5 ਓਵਰ ਵਿਚ ਥਿਊਨਿਸ ਡੀ ਬਰੁਈਨ ਨੂੰ ਵਿਕਟਕੀਪਰ ਬੱਲੇਬਾਜ਼ ਰਿਦਿਮਾਨ ਸਾਹਾ ਦੇ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਮੈਦਾਨ 'ਚ ਉੱਤਰੇ ਐਂਗਿਡੀ ਨੂੰ ਜਿਵੇਂ ਹੀ ਨਦੀਮ ਨੇ ਗੇਂਦ ਕਰਾਈ ਤਾਂ ਐਂਗਿਡੀ ਨੇ ਸਿੱਧਾ ਸ਼ਾਟ ਮਾਰਿਆ। ਗੇਂਦ ਹਵਾ ਵਿਚ ਨਾਨ ਸਟ੍ਰਾਈਕ 'ਤੇ ਖੜੇ ਐਨਰਿਚ ਨੌਰਟਜੇ ਦੇ ਮੋਢੇ 'ਤੇ ਲੱਗ ਕੇ ਨਦੀਮ ਦੇ ਹੱਥਾਂ ਵਿਚ ਆ ਗਈ। ਜਿਸ ਤੋਂ ਬਾਅਦ ਐਂਗਿਡੀ ਨੂੰ ਅਪੰਾਇਰ ਵੱਲੋਂ ਆਊਟ ਕਰਾਰ ਦੇ ਦਿੱਤਾ ਗਿਆ। ਇਸ ਤੋਂ ਬਾਅਦ ਜਿੱਥੇ ਇਕ ਪਾਸੇ ਐਂਗਿਡੀ ਹੈਰਾਨ ਸੀ ਉੱਥੇ ਹੀ ਨੌਰਟਜੇ ਦੇ ਮੋਢੇ 'ਤੇ ਗੇਂਦ ਲੱਗਣ ਕਾਰਨ ਉਹ ਦਰਦ ਨਾਲ ਤੜਫ ਰਹੇ ਸੀ। ਹਾਲਾਂਕਿ ਜਿਸ ਤਰ੍ਹਾਂ ਦਾ ਇਹ ਸ਼ਾਟ ਸੀ ਅਤੇ ਜਿਸ ਤਰ੍ਹਾਂ ਨਾਲ ਨਦੀਮ ਨੇ ਇਹ ਕੈਚ ਫੜਿਆ ਉਸ ਨੂੰ ਦੇਖ ਅੰਪਾਇਰ ਸਣੇ ਮੌਜੂਦ ਦਰਸ਼ਕ ਵੀ ਹੈਰਾਨ ਰਹਿ ਗਏ।


Related News