ਸ਼੍ਰੀਲੰਕਾਈ ਸਪਿਨਰ ਅਜੰਤਾ ਮੈਂਡਿਸ ਨੇ ਲਿਆ ਸੰਨਿਆਸ, ਉਨ੍ਹਾਂ ਨੇ ਦਰਜ ਕੀਤੇ ਇਹ ਰਿਕਾਰਡਜ਼

Thursday, Aug 29, 2019 - 11:15 AM (IST)

ਸ਼੍ਰੀਲੰਕਾਈ ਸਪਿਨਰ ਅਜੰਤਾ ਮੈਂਡਿਸ ਨੇ ਲਿਆ ਸੰਨਿਆਸ, ਉਨ੍ਹਾਂ ਨੇ ਦਰਜ ਕੀਤੇ ਇਹ ਰਿਕਾਰਡਜ਼

ਸਪੋਰਟਸ ਡੈਸਕ : ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਸ਼੍ਰੀਲੰਕਾਈ ਸਪਿਨਰ ਅਜੰਤਾ ਮੈਂਡਿਸ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸਾਲ 2015 ਤੋਂ ਸ਼੍ਰੀਲੰਕਾਈ ਟੀਮ ਤੋਂ ਬਾਹਰ ਚੱਲ ਰਹੇ ਮੈਂਡਿਸ ਨੇ ਨੈਸ਼ਨਲ ਟੀਮ ’ਚ ਮੌਕਾ ਨਾ ਮਿਲਣ ਕਾਰਨ ਸੰਨਿਆਸ ਦਾ ਫੈਸਲਾ ਲਿਆ। 

ਭਾਰਤ ਖਿਲਾਫ ਰਿਹਾ ਤੂਫਾਨੀ ਪ੍ਰਦਰਸ਼ਨ
ਵਨ-ਡੇ ’ਚ 152, ਟੈਸਟ ’ਚ 70 ਅਤੇ ਟੀ20 ’ਚ 66 ਵਿਕਟਾਂ ਆਪਣੇ ਨਾਂ ਕਰਨ ਵਾਲੇ ਅਜੰਤਾ ਮੈਂਡਿਸ ਨੇ ਦਾ ਭਾਰਤੀ ਕ੍ਰਿਕਟ ਟੀਮ ਖਿਲਾਫ ਪ੍ਰਦਰਸ਼ਨ ਕਿਸੇ ਤੂਫਾਨ ਤੋਂ ਘੱਟ ਨਹÄ ਰਿਹਾ। ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ 2008 ਏਸ਼ੀਆ ਕੱਪ ਫਾਈਨਲ ’ਚ ਇਸ ਖਿਡਾਰੀ ਨੇ ਸਿਰਫ 13 ਦੌੜਾਂ ਦੇ ਕੇ 6 ਭਾਰਤੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਦਿੱਤਾ ਸੀ।PunjabKesari

ਅਜੰਤਾ ਮੈਂਡਿਸ ਦੇ ਨਾਂ ਹਨ ਇਹ ਰਿਕਾਰਡਜ਼
ਟੀ20 ਕ੍ਰਿਕਟ ’ਚ 2 ਵਾਰ 6 ਵਿਕਟਾਂ ਲੈਣ ਵਾਲੇ ਦੁਨੀਆ ਦੇ ਇਕਲੌਤੇ ਗੇਂਦਬਾਜ਼।
ਪਲੇਅਕਲ ਟੀ20 ’ਚ ਉਨ੍ਹਾਂ ਨੇ ਸਿਰਫ਼ 16 ਦੌੜਾਂ ਦੇ ਕੇ ਆਸਟਰੇਲੀਆ ਖਿਲਾਫ 6 ਵਿਕਟਾਂ ਹਾਸਲ ਕੀਤੀਆਂ ਸਨ। 
ਜਿੰਬਾਬਵੇ ਖਿਲਾਫ ਹੰਬਨਟੋਟਾ ’ਚ ਸਿਰਫ 8 ਦੌੜਾਂ ਦੇ ਕੇ 6 ਵਿਕਟ ਲੈਣ ਵਾਲੇ ਖਿਡਾਰੀ।
ਉਨ੍ਹਾਂ ਨੇ ਟੀ20 ਕਰੀਅਰ ’ਚ 4 ਵਾਰ ਇੱਕ ਪਾਰੀ ’ਚ ਚਾਰ ਵਿਕਟਾਂ ਵੀ ਹਾਸਲ ਕੀਤੀਆਂ ਹਨ। 
ਉਹ ਸਿਰਫ਼ 19 ਮੈਚਾਂ ’ਚ 50 ਵਿਕਟਾਂ ਪੂਰੀਆਂ ਕਰਨ ਵਾਲੇ ਗੇਂਦਬਾਜ਼ ਹਨ। 
2008 ’ਚ ਉਨ੍ਹਾਂ ਨੂੰ ਟੈਸਟ ’ਚ ਡੈਬਿਊ ਕਰਦੇ ਹੋਏ 132 ਦੌੜਾਂ ਦੇ ਕੇ 8 ਵਿਕਟਾਂ ਲੈਣ ਵਾਲੇ ਪਹਿਲੇ ਸ਼੍ਰੀਲੰਕਾਈ ਗੇਂਦਬਾਜ਼ ਬਣੇ।


Related News