ਮੇਰੀ ਕੋਸ਼ਿਸ਼ ਓਲੰਪਿਕ 2020 ''ਚ ਭਾਰਤ ਲਈ ਤਮਗਾ ਜਿੱਤਣਾ : ਯੋਗੇਸ਼ਵਰ
Thursday, Sep 20, 2018 - 04:55 PM (IST)

ਨਵੀਂ ਦਿੱਲੀ : ਓਲੰਪਿਕ ਤਮਗਾ ਜੇਤੂ ਅਤੇ ਪਦਮਭੂਸ਼ਨ ਐਵਾਰਡ ਪ੍ਰਾਪਤ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ, ''ਉਹ 2020 ਦੇ ਟੋਕਿਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਦੀ ਪੂਰੀ ਕੋਸ਼ਿਸ਼ ਕਰੇਗਾ। ਯੋਗੇਸ਼ਵਰ ਨੇ ਬ੍ਰਿਟਸ ਵਿਚ ਆਯੋਜਿਤ ਸਾਲਾਨਾ ਖੇਡ ਮਹਾਕੁੰਭ ਬੋਸਮ ਦੀ ਸ਼ੁਰੂਆਤ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗਲ ਕਹੀ। ਲੰਡਨ ਓਲੰਪਿਕ ਵਿਚ ਕਾਂਸੀ ਤਮਗਾ ਜੇਤੂ ਰਿਓ ਓਲੰਪਿਕ ਵਿਚ ਉੱਤਰੇ ਸੀ ਪਰ ਸੱਟ ਨੇ ਉਸ ਨੂੰ ਪਰੇਸ਼ਾਨ ਕੀਤਾ ਸੀ। ਸੱਟ ਕਾਰਨ ਉਹ ਇਸ ਸਾਲ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੇ ਸੀ ਪਰ ਹੁਣ ਉਹ ਟੋਕਿਓ ਵਿਚ ਅਗਲੇ ਓਲੰਪਿਕ ਵਿਚ ਉੱਤਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਗਜ ਪਹਿਲਵਾਨ ਨੇ ਨਾਲ ਹੀ ਕਿਹਾ, ''ਜਦੋਂ ਖਿਡਾਰੀਆਂ ਨੂੰ ਸਰੋਤ ਅਤੇ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਸਮੇਂ ਮਦਦ ਲਈ ਕੋਈ ਅੱਗੇ ਨਹੀਂ ਆਉਂਦਾ। ਉਸ ਨੇ ਕਿਹਾ, ''ਖਿਡਾਰੀ ਜਦੋਂ ਤਮਗੇ ਜਿੱਤਦੇ ਹਨ ਤਾਂ ਸਹਾਇਤਾ ਦੇਣ ਵਾਲਿਆਂ ਦੀ ਲਾਈਨ ਲੱਗ ਜਾਂਦੀ ਹੈ।
ਅਸਲ ਵਿਚ ਸਰਕਾਰ ਨੂੰ ਸਭ ਜੂਨੀਅਰ ਪੱਧਰ ਨਾਲ ਹੀ ਸਹਾਇਤਾ ਉਪਲੱਬਧ ਕਰਾਉਣੀ ਚਾਹੀਦੀ ਹੈ ਤਾਕਿ ਹੁਨਰ ਪਿੰਡਾਂ ਵਿਚ ਹੀ ਦੱਬ ਕੇ ਨਾ ਰਹਿ ਜਾਵੇ। ਯੋਗੇਸ਼ਵਰ ਨੇ ਕਿਹਾ, ''ਦੇਸ਼ ਵਿਚ ਕਿੰਨੇ ਖਿਡਾਰੀ ਪਿੰਡਾਂ ਵਿਚੋਂ ਨਿਕਲ ਕੇ ਆਏ ਹਨ। ਇਸ ਦੇ ਬਾਵਜੂਦ ਪਿੰਡਾਂ ਵਿਚ ਅੱਜ ਵੀ ਸਹੂਲਤਾਵਾਂ ਦੀ ਕਮੀ ਹੈ। ਉਸ ਨੇ ਖੁਦ ਦੇ ਪ੍ਰਦਰਸ਼ਨ 'ਤੇ ਕਿਹਾ,'' ਉਹ ਕੋਸ਼ਿਸ ਕਰ ਰਿਹਾ ਹੈ ਕਿ ਅਗਲੇ ਓਲੰਪਿਕ ਵਿਚ ਦੇਸ਼ ਲਈ ਖੇਡੇ। ਉਸ ਨੇ ਹਰਿਆਣਾ ਵਿਚ ਅਕੈਡਮੀ ਖੋਲ੍ਹੀ ਹੈ ਅਤੇ 200 ਤੋਂ ਵੱਧ ਖਿਡਾਰੀਆਂ ਨੂੰ ਤਿਆਰ ਕਰ ਰਿਹਾ ਹੈ। ਉਸ ਦਾ ਸੁਪਨਾ ਹੈ ਕਿ ਦੇਸ਼ ਵਿਚ ਵੱਧ ਤੋਂ ਵੱਧ ਖਿਡਾਰੀ ਤਿਆਰ ਕੀਤੇ ਜਾਣ। ਉਸ ਨੇ ਕਿਹਾ, '' ਪਹਿਲਵਾਨ ਦਾ ਚਮਕ-ਧਮਕ ਤੋਂ ਦੂਰ ਰਹਿਣਾ ਹੀ ਚੰਗਾ ਹੈ।