IPL ਪੁਆਇੰਟ ਟੇਬਲ ''ਚ ਟਾਪ ''ਤੇ ਮੁੰਬਈ, ਮੈਚ ਜਿੱਤ ਕੇ ਰੋਹਿਤ ਨੇ ਕਹੀ ਇਹ ਗੱਲ
Saturday, Oct 17, 2020 - 12:13 AM (IST)
ਨਵੀ ਦਿੱਲੀ : ਮੁੰਬਈ ਇੰਡੀਅਨਜ਼ ਨੇ ਆਖ਼ਿਰਕਾਰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਸਾਨੀ ਨਾਲ ਹਰਾ ਦਿੱਤਾ। ਪੋਸਟ ਮੈਚ ਪ੍ਰੈਜੇਂਟੇਸ਼ਨ ਦੌਰਾਨ ਰੋਹਿਤ ਸ਼ਰਮਾ ਨੇ ਕਿਹਾ- ਇਹ ਮਹੱਤਵਪੂਰਣ ਹੈ ਕਿਉਂਕਿ ਅਸੀਂ ਚੇਜ ਕਰਦੇ ਹੋਏ ਇਹ ਮੈਚ ਜਿੱਤਿਆ ਹੈ। ਇਹ ਸਾਨੂੰ ਬਹੁਤ ਆਤਮ ਵਿਸ਼ਵਾਸ ਦੇਵੇਗਾ। ਅਸੀਂ ਟੂਰਨਾਮੈਂਟ ਦੇ ਪਹਿਲੇ ਹਾਫ 'ਚ ਦੌੜਾਂ ਦਾ ਬਹੁਤ ਜ਼ਿਆਦਾ ਪਿੱਛਾ ਨਹੀਂ ਕੀਤਾ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨਾਂ 'ਚ ਸਾਡਾ ਪ੍ਰਦਰਸ਼ਨ ਵਧੀਆ ਸੀ। ਮੈਨੂੰ ਲੱਗਾ ਕਿ ਅਸੀਂ ਸ਼ੁਰੂ ਤੋਂ ਹੀ ਬਹੁਤ ਵਧੀਆ ਸੀ।
ਰੋਹਿਤ ਬੋਲੇ- ਮੈਂ ਮੈਚ-ਅਪਜ਼ 'ਚ ਵੱਡਾ ਵਿਸ਼ਵਾਸ ਕਰਦਾ ਹਾਂ, ਸਾਨੂੰ ਇੱਕ ਟੀਮ ਦੇ ਰੂਪ 'ਚ ਸਫਲਤਾ ਮਿਲੀ ਹੈ। ਮੈਚ-ਅਪਜ਼ ਨੂੰ ਸਮਝਣਾ ਮਹੱਤਵਪੂਰਣ ਹੈ ਪਰ ਸਾਨੂੰ ਕਈ ਵਾਰ ਸਹਿਜ ਹੋਣ ਦੀ ਜ਼ਰੂਰਤ ਹੈ। ਕੁਰਨਾਲ ਅਤੇ ਰਾਹੁਲ ਨੇ ਰਸੇਲ ਨੂੰ ਗੇਂਦਬਾਜੀ ਵੀ ਕੀਤੀ ਸੀ ਪਰ ਮੈਨੂੰ ਪਤਾ ਸੀ ਕਿ ਬੁਮਰਾਹ ਉਸਦੇ (ਰਸੇਲ) ਖ਼ਿਲਾਫ਼ ਵਧੀਆ ਹੋ ਸਕਦਾ ਹੈ। ਉਹ ਹੀ ਹੋਇਆ।
ਉਥੇ ਹੀ, ਡਿ ਕਾਕ ਦੇ ਨਾਲ ਬੱਲੇਬਾਜ਼ੀ ਕਰਨ 'ਤੇ ਰੋਹਿਤ ਨੇ ਕਿਹਾ- ਮੈਨੂੰ ਉਨ੍ਹਾਂ ਨਾਲ ਬੱਲੇਬਾਜ਼ੀ ਕਰਨਾ ਪਸੰਦ ਹੈ। ਉਹ ਬਹੁਤ ਸਿੱਧਾ ਹੈ। ਉਥੇ ਹੀ, ਮੈਂ ਆਮਤੌਰ 'ਤੇ ਹਾਲਤ ਦਾ ਇਸਤੇਮਾਲ ਕਰਨਾ ਪਸੰਦ ਕਰਦਾ ਹਾਂ। ਮੇਰਾ ਕੰਮ ਇਹ ਹੈ ਕਿ ਉਸ ਨੂੰ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸ ਨੂੰ ਖੇਡਣ ਦੇਣਾ। ਅਸੀਂ ਉਸ 'ਤੇ ਕੋਈ ਦਬਾਅ ਨਹੀਂ ਪਾਉਂਦੇ। ਇਹ ਟੂਰਨਾਮੈਂਟ ਬਹੁਤ ਮਜ਼ੇਦਾਰ ਹੈ, ਕਿਸੇ ਵੀ ਸਮੇਂ ਪੈਡਲ ਤੋਂ ਪੈਰ ਨਹੀਂ ਹਟਾ ਸਕਦੇ, ਅਸੀਂ ਕਈ ਵਾਰ ਟੀਮਾਂ ਨੂੰ ਹਾਰਦੇ ਦੇਖਿਆ ਹੈ। ਲੋਕ ਜਿੱਤ ਲਈ ਭੁੱਖੇ ਹਨ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਉਹ ਜ਼ਿਆਦਾ ਖੇਡੇ ਨਹੀਂ ਹਨ। ਈਸ਼ਾਨ ਹੋਵੇ ਜਾਂ ਹਾਰਦਿਕ, ਉਹ ਖੇਡਣਾ ਚਾਹੁੰਦੇ ਹਨ ਅਤੇ ਉਹ ਜਿੱਤਣਾ ਚਾਹੁੰਦੇ ਹਨ।