ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਖੋਲ੍ਹਿਆ ਚੌਥਾ ਖਿਤਾਬ ਜਿੱਤਣ ਦਾ ਰਾਜ਼

05/13/2019 3:40:35 PM

ਨਵੀਂ ਦਿੱਲੀ - ਖਿਤਾਬ ਜਿੱਤਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਪੂਰੇ ਟੁਰਨਾਮੈਂਟ ਦੌਰਾਨ ਉਨ੍ਹਾਂ ਨੇ ਚੰਗੀ ਕ੍ਰਿਕੇਟ ਖੇਡੀ ਹੈ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਸਿਖਰਾਂ 'ਤੇ ਕਵਾਲੀਫਾਈ ਕੀਤਾ। ਅਸੀਂ ਟੂਰਨਾਮੈਂਟ ਨੂੰ ਦੋ ਭਾਗਾਂ 'ਚ ਵੰਡਣ ਦੀ ਯੋਜਨਾ ਬਣਾਈ। ਹਰੇਕ ਚੀਜ਼ ਜੋ ਅਸੀਂ ਇਕ ਟੀਮ ਦੇ ਰੂਪ 'ਚ ਕੀਤੀ, ਸਾਨੂੰ ਉਸ ਦੇ ਲਈ ਇਨਾਮ ਮਿਲੇ ਹਨ। ਸਾਡੇ ਕੋਲ 25 ਖਿਡਾਰੀਆਂ ਦਾ ਇਕ ਦਸਤਾ ਹੈ, ਜਿਨ੍ਹਾਂ ਨੇ ਕਿਸੇ ਨਾ ਕਿਸੇ ਸਟੇਜ 'ਤੇ ਆ ਕੇ ਕੰਮ ਕੀਤਾ ਹੈ।

ਰੋਹਿਤ ਨੇ ਕਿਹਾ ਕਿ ਸਾਡੀ ਬੱਲੇਬਾਜ਼ੀ ਬਹੁਤ ਵਧੀਆ ਸੀ। ਖੇਡ ਦੇ ਵੱਖ-ਵੱਖ ਚਰਨਾਂ 'ਚ ਗੇਂਦਬਾਜ਼ਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਹਰ ਉਸ ਗੇਂਦਬਾਜ਼ ਨੂੰ ਮੌਕਾ ਮਿਲਦਾ ਹੈ, ਜਿਸ ਨੇ ਆਪਣਾ ਹੱਥ ਉੱਤੇ ਰੱਖਿਆ, ਜ਼ਿੰਮੇਵਾਰੀ ਲਈ ਅਤੇ ਇਸੇ ਕਾਰਨ ਸਾਨੂੰ ਪੁਰਸਕਾਰ ਮਿਲੇ ਹਨ। ਮਲਿੰਗਾ ਇਕ ਚੈਂਪੀਅਨ ਹੈ ਅਤੇ ਉਹ ਸਾਡੇ ਲਈ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। 

ਰਹਿਤ ਨੇ ਕਿਹਾ ਕਿ ਮੈਂ ਆਖਰੀ ਓਵਰ 'ਚ ਹਾਦਿਕ ਦੇ ਬਾਰੇ ਸੋਚ ਰਿਹਾ ਸੀ ਪਰ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਗੇਂਦ ਦੇਣਾ ਚਾਹੁੰਦਾ ਸੀ, ਜੋ ਪਹਿਲਾਂ ਸਾਡੇ ਲਈ ਉਸ ਸਥਿਤੀ 'ਤੇ ਪ੍ਰਦਰਸ਼ਨ ਕਰ ਚੁੱਕਾ ਹੋਵੇ। ਮਲਿੰਗਾ ਨੇ ਕਈ ਵਾਰ ਅਜਿਹੀ ਸਥਿਤੀ 'ਚ ਚੰਗੀ ਗੇਦਬਾਜ਼ੀ ਕੀਤੀ ਹੈ। ਮੈਂ ਹਰ ਵਾਰ ਜਦੋਂ ਮੈਂਦਾਨ 'ਚ ਉਤਰਦਾ ਹਾਂ ਤਾਂ ਬਹੁਤ ਕੁਝ ਸਿੱਖਦਾ ਹਾਂ। ਮੈਂ ਆਪਣੀ ਟੀਮ ਨੂੰ ਵੀ ਕ੍ਰੈਡਿਟ ਦੇਣਾ ਹੈ, ਲੜਕਿਆਂ ਨੂੰ ਵੀ ਅੱਗੇ ਵਧਾਉਣਾ ਹੈ। ਨਹੀਂ ਤਾਂ ਕਪਤਾਨ ਮੁਰਖ ਦੀ ਤਰ੍ਹਾਂ ਲੱਗਦਾ ਹੈ।


rajwinder kaur

Content Editor

Related News