ਮੁਗੁਰੂਜਾ ਨੇ ਨੰਬਰ ਇਕ ਕੇਰਬਰ ਨੂੰ ਕੀਤਾ ਬਾਹਰ

07/10/2017 9:51:18 PM

ਲੰਡਨ— ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਵੱਡਾ ਉਲਟਫੇਰ ਕਰਦੇ ਹੋਏ ਵਿਸ਼ਵ ਦੀ ਨੰਬਰ ਇਕ ਖਿਡਾਰੀ ਅਤੇ ਟਾਪ ਸੀਡ ਜਰਮਨੀ ਦੀ ਏਜੇਲਿਕ ਕੇਰਬਰ ਨੂੰ ਸੋਮਵਾਰ ਆਖਰੀ 16 'ਚ ਹਾਰ ਕੇ ਭਵਬਲਡਨ ਟੈਨਿਸ ਚੈਂਪੀਅਨਸ਼ਿਪ ਤੋਂ ਬਾਹਰ ਕਰ ਦਿੱਤਾ। 14ਵੀਂ ਸੀਡ ਮੁਗੁਰੂਜਾ ਨੇ ਕੇਰਬਰ ਨੂੰ 4-6, 6-4, 6-4. ਨਾਲ ਹਰਾ ਦਿੱਤਾ। ਇਹ ਲਗਾਤਾਰ 9ਵਾਂ ਮੌਕਾਂ ਹੈ ਜਦੋ ਕੇਰਬਰ ਟਾਪ 20 'ਚ ਮੌਜੂਦ ਕਿਸੇ ਖਿਡਾਰੀ ਨੂੰ ਨਹੀਂ ਹਰਾ ਸਕੀ। ਕੇਰਬਰ ਪਿਛਲੇ ਸਾਲ ਓਪ ਵਿਜੇਤਾ ਰਹੀ ਜਦਕਿ ਮੁਗੁਰੂਜਾ 20165 'ਚ ਫਾਈਨਲ 'ਚ ਪਹੁੰਚੀ ਸੀ। ਮੁਗੁਰੂਜਾ ਨੇ ਇਸ ਜਿੱਤ ਦੇ ਨਾਲ ਕੁਆਟਰਫਾਈਨਲ 'ਚ ਜਗ੍ਹਾਂ ਬਣਾ ਲਈ ਜਿੱਥੇ ਉਸ ਦਾ ਮੁਕਾਬਲਾ ਰੂਸ ਦੀ ਸਵੇਤਲਾਨਾ ਕੁਜਨੇਸੋਵਾ ਨਾਲ ਹੋਵੇਗਾ। 7ਵੀਂ ਸੀਡ ਕੁਜਨੇਤਸੋਵਾ ਨੇ 9ਵੀਂ ਪੋਲੈਂਡ ਦੀ ਏਗਨਿਜੱਕਾ ਰਦਵਾਂਸਕਾ ਨੂੰ 6-2, 6-4, ਨਾਲ ਹਰਾ ਕੇ 10 ਸਾਲ 'ਚ ਪਹਿਲੀ ਵਾਰ ਕੁਆਟਰਫਾਈਨਲ 'ਚ ਜਗ੍ਹ੍ਹਾਂ ਬਣਾਈ।
ਟੂਰਨਾਮੈਂਟ 'ਚ ਸਭ ਤੋਂ ਵੱਡੀ ਉਮਰ ਦੀ ਖਿਡਾਰੀ ਅਮਰੀਕਾ ਦੀ ਵੀਨਸ ਵੀਲੀਅਮਸ ਨੇ ਕੋਰੇਸ਼ੀਆ ਦੀ ਯੁਵਾ ਖਿਡਾਰੀ ਏਨਾ ਕੋਨਜੁਹ ਨੂੰ 6-3,6-2 ਨਾਲ ਹਰਾ ਦਿੱਤਾ।  


Related News