ਬੰਗਲਾਦੇਸ਼ੀ ਕ੍ਰਿਕਟ ਬੋਰਡ ਨੇ BCCI ਤੋਂ ਧੋਨੀ ਸਮੇਤ ਮੰਗੇ 7 ਚੋਟੀ ਦੇ ਖਿਡਾਰੀ, ਜਾਣੋ ਵਜ੍ਹਾ

11/26/2019 12:13:34 PM

ਸਪੋਰਟਸ ਡੈਸਕ— ਭਾਰਤ ਖਿਲਾਫ ਡੇ-ਨਾਈਟ ਟੈਸਟ 'ਚ ਬੁਰੀ ਤਰ੍ਹਾਂ ਹਾਰ ਝਲਣ ਦੇ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਚੋਟੀ ਦੇ 7 ਭਾਰਤੀ ਕ੍ਰਿਕਟਰ ਮੰਗੇ ਹਨ। ਖਬਰਾਂ ਮੁਤਾਬਕ 18 ਤੋਂ 21 ਮਾਰਚ ਨੂੰ ਹੋਣ ਵਾਲੇ ਰੈਸਟ ਆਫ ਵਰਲਡ ਟੀਮ ਦੇ ਖਿਲਾਫ ਦੋ ਕੌਮਾਂਤਰੀ ਟੀ-20 ਮੈਚ ਲਈ ਏਸ਼ੀਆ ਇਲੈਵਨ ਟੀਮ 'ਚ ਟਾਪ ਦੇ ਭਾਰਤੀ ਖਿਡਾਰੀਆਂ ਦੀ ਜ਼ਰੂਰਤ ਹੈ। ਇਹ ਗੱਲ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਨਿਜ਼ਾਮੁਦੀਨ ਚੌਧਰੀ ਨੇ ਕਹੀ ਹੈ।
PunjabKesari
ਰਿਪੋਰਟ ਦੀ ਮੰਨੀਏ ਤਾਂ ਬੰਗਲਾਦੇਸ਼ ਬੋਰਡ ਨੇ ਬੀ. ਸੀ. ਸੀ. ਆਈ. ਤੋਂ ਐੱਮ. ਐੱਸ. ਧੋਨੀ ਤੋਂ ਇਲਾਵਾ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਦੀ ਮੰਗ ਕੀਤੀ ਹੈ। ਇਸ ਦੌਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਧੋਨੀ ਇਸ ਲਈ ਆਪਣੀ ਉਪਲਬਧਤਾ ਦਸਦੇ ਹਨ ਜਾਂ ਨਹੀਂ। ਇਹ ਉਨ੍ਹਾਂ 'ਤੇ ਹੀ ਨਿਰਭਰ ਕਰੇਗਾ। ਧੋਨੀ ਲੰਬੇ ਸਮੇਂ ਤੋਂ ਟੀਮ ਇੰਡੀਆ 'ਚੋਂ ਬਾਹਰ ਚਲ ਰਹੇ ਹਨ। ਜੇਕਰ ਬੀ. ਸੀ. ਸੀ. ਆਈ. ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਮੰਨਦਾ ਹੈ ਤਾਂ ਧੋਨੀ ਦੇ ਭਵਿੱਖ 'ਤੇ ਫੈਸਲਾ ਸਾਹਮਣੇ ਆ ਸਕਦਾ ਹੈ। ਵਿਸ਼ਵ ਕੱਪ ਦੇ ਸੈਮੀਫਾਈਨਲ 'ਚ 9 ਜੁਲਾਈ ਨੂੰ ਨਿਊਜ਼ੀਲੈਂਡ ਤੋਂ ਹਾਰ ਦੇ ਬਾਅਦ ਹੀ ਧੋਨੀ ਦੇ ਭਵਿੱਖ 'ਤੇ ਚਰਚਾ ਕੀਤੀ ਜਾਣ ਲੱਗੀ ਹੈ।


Tarsem Singh

Content Editor

Related News