ਤਾਮਿਲ ਫ਼ਿਲਮ ਇੰਡਸਟਰੀ ’ਚ ਵੱਡਾ ਧਮਾਕਾ ਕਰਨ ਲਈ ਤਿਆਰ MS ਧੋਨੀ, IPL ਤੋਂ ਬਾਅਦ ਕਰਨਗੇ ਐਲਾਨ!

Thursday, May 12, 2022 - 05:03 PM (IST)

ਤਾਮਿਲ ਫ਼ਿਲਮ ਇੰਡਸਟਰੀ ’ਚ ਵੱਡਾ ਧਮਾਕਾ ਕਰਨ ਲਈ ਤਿਆਰ MS ਧੋਨੀ, IPL ਤੋਂ ਬਾਅਦ ਕਰਨਗੇ ਐਲਾਨ!

ਮੁੰਬਈ (ਬਿਊਰੋ)– ਭਾਰਤ ਦੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਸਾਊਥ ਇੰਡੀਆ ’ਚ ਚੰਗੀ ਫੈਨ ਫਾਲੋਇੰਗ ਹੈ। ਤਾਮਿਲਨਾਡੂ ’ਚ ਧੋਨੀ ਦੇ ਲੱਖਾਂ ਪ੍ਰਸ਼ੰਸਕ ਹਨ। ਧੋਨੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਸ ਦਾ ਮੰਨਿਆ-ਪ੍ਰਮੰਨਿਆ ਚਿਹਰਾ ਹਨ।

ਇੰਨਾ ਹੀ ਨਹੀਂ, ਧੋਨੀ ਨੂੰ ਸਾਊਥ ਦੇ ਪ੍ਰਸ਼ੰਸਕ ਪਿਆਰ ਨਾਲ ਥਾਲਾ ਕਹਿ ਕੇ ਬੁਲਾਉਂਦੇ ਹਨ। ਹੁਣ ਖ਼ਬਰ ਹੈ ਕਿ ਮਹਿੰਦਰ ਸਿੰਘ ਧੋਨੀ ਤਾਮਿਲ ਫ਼ਿਲਮਾਂ ’ਚ ਐਂਟਰੀ ਕਰਨ ਜਾ ਰਹੇ ਹਨ।

ਜੀ ਹਾਂ, ਧੋਨੀ ਤਾਮਿਲ ਫ਼ਿਲਮਾਂ ਨਾਲ ਆਪਣੀਆਂ ਨਜ਼ਦੀਕੀਆਂ ਵਧਾ ਰਹੇ ਹਨ। ਇਸ ਲਈ ਉਨ੍ਹਾਂ ਨੇ ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਨਾਲ ਹੱਥ ਮਿਲਾ ਲਿਆ ਹੈ। ਧੋਨੀ ਬਤੌਰ ਪ੍ਰੋਡਿਊਸਰ ਕਾਲੀਵੁੱਡ ’ਚ ਐਂਟਰੀ ਕਰਨ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਸੌਂਕਣ ਸੌਂਕਣੇ’

ਕਿਹਾ ਜਾ ਰਿਹਾ ਹੈ ਕਿ ਧੋਨੀ ਦੇ ਪ੍ਰੋਡਕਸ਼ਨ ਹਾਊਸ ’ਚ ਬਣਨ ਵਾਲੀ ਪਹਿਲੀ ਤਾਮਿਲ ਫ਼ਿਲਮ ’ਚ ਨਯਨਤਾਰਾ ਮੁੱਖ ਭੂਮਿਕਾ ਨਿਭਾਏਗੀ। ਇਸ ’ਚ ਉਨ੍ਹਾਂ ਦਾ ਸਾਥ ਸੰਜੇ ਦੇਣ ਵਾਲੇ ਹਨ।

ਸੰਜੇ ਬਾਰੇ ਗੱਲ ਕਰੀਏ ਤਾਂ ਉਹ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੇ ਨਜ਼ਦੀਕੀ ਹਨ। ਦੱਸਿਆ ਜਾ ਰਿਹਾ ਹੈ ਕਿ ਧੋਨੀ ਦੇ ਪ੍ਰਾਜੈਕਟਸ ਦਾ ਅਧਿਕਾਰਕ ਐਲਾਨ ਆਈ. ਪੀ. ਐੱਲ. 2022 ਤੋਂ ਬਾਅਦ ਕੀਤਾ ਜਾ ਸਕਦਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਜਲਦ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਜ਼ਾਹਿਰ ਹੈ ਕਿ ਕ੍ਰਿਕਟ ਤੋਂ ਬਾਅਦ ਹੁਣ ਐੱਮ. ਐੱਸ. ਧੋਨੀ ਆਪਣੀਆਂ ਫ਼ਿਲਮਾਂ ਨਾਲ ਤਾਮਿਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਆਪਣੀ ਜਗ੍ਹਾ ਬਣਾਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News