ਰਾਂਚੀ ਦੇ ਇਸ ਸਕੂਲ 'ਚ ਪੜ੍ਹਦੀ ਹੈ MS Dhoni ਦੀ ਧੀ ਜੀਵਾ, ਫੀਸ ਕਰ ਦੇਵੇਗੀ ਹੈਰਾਨ
Saturday, Aug 05, 2023 - 05:47 PM (IST)
ਸਪੋਰਟਸ ਡੈਸਕ- ਛੋਟੀ ਉਮਰ 'ਚ ਆਪਣੀਆਂ ਕਿਊਟ ਅਦਾਵਾਂ ਕਾਰਨ ਇੰਸਟਾਗ੍ਰਾਮ 'ਤੇ ਢਾਈ ਮਿਲੀਅਨ ਫਾਲੋਅਰਜ਼ ਬਣਾਉਣ ਵਾਲੀ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਦੀ ਧੀ ਜ਼ੀਵਾ ਧੋਨੀ ਅਕਸਰ ਆਈਪੀਐੱਲ ਦੌਰਾਨ ਆਪਣੇ ਪਿਤਾ ਨੂੰ ਚੀਅਰ ਕਰਦੀ ਨਜ਼ਰ ਆਉਂਦੀ ਹੈ। ਜੀਵਾ ਨੇ ਹੁਣ ਸਕੂਲ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ। ਉਹ ਅੱਠ ਸਾਲ ਦੀ ਹੈ ਅਤੇ ਰਾਂਚੀ ਦੇ ਟੌਰੀਅਨ ਵਰਲਡ ਸਕੂਲ 'ਚ ਤੀਜੀ ਜਮਾਤ ਦੀ ਵਿਦਿਆਰਥਣ ਹੈ। ਇਸ ਸਕੂਲ ਨੂੰ ਰਾਂਚੀ 'ਚ ਟੀਡਬਲਯੂਐੱਸ ਇੰਟਰਨੈਸ਼ਨਲ ਸਕੂਲ ਵਜੋਂ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਟੀਡਬਲਯੂਐੱਸ ਸਕੂਲ ਇੱਕ ਸੀਬੀਐੱਸਈ ਬੋਰਡ ਹੈ, ਜਿਸ ਦੀ ਸਥਾਪਨਾ ਸਾਲ 2008 'ਚ ਰਾਂਚੀ 'ਚ ਹੋਈ ਸੀ। ਦੱਸਿਆ ਜਾਂਦਾ ਹੈ ਕਿ ਇੱਥੇ ਪਹਿਲੀ ਤੋਂ ਪੰਜਵੀਂ ਜਮਾਤ ਦੀ ਫੀਸ 2 ਲੱਖ 95 ਹਜ਼ਾਰ ਰੁਪਏ ਸਾਲਾਨਾ ਹੈ ਜੋ ਕਿ ਲਗਭਗ 25 ਹਜ਼ਾਰ ਪ੍ਰਤੀ ਮਹੀਨਾ ਬਣਦੀ ਹੈ। ਜੇਕਰ ਇੱਥੇ ਕੋਈ ਬੱਚਾ ਬੋਰਡਿੰਗ 'ਚ ਰਹਿ ਕੇ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਦੀ ਸਾਲਾਨਾ ਫੀਸ 4 ਲੱਖ 70 ਹਜ਼ਾਰ ਰੁਪਏ ਦੇਣੀ ਪਵੇਗੀ।
ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਜੀਵਾ ਦਾ ਜਨਮ 2 ਫਰਵਰੀ 2015 ਨੂੰ ਦਿੱਲੀ 'ਚ ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਦੇ ਘਰ ਹੋਇਆ ਸੀ। ਜੀਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਰਾਂਚੀ 'ਚ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨਾਲ ਰਹਿੰਦੀ ਹੈ। ਜੀਵਾ ਦੇ ਇੰਸਟਾਗ੍ਰਾਮ 'ਤੇ 2.3 ਮਿਲੀਅਨ ਫਾਲੋਅਰਜ਼ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8