IPL 2020 : ਧੋਨੀ ਨੇ ਕੀਤਾ ਐਲਾਨ, ਨਹੀਂ ਲਵਾਂਗਾ IPL ਤੋਂ ਸੰਨਿਆਸ
Sunday, Nov 01, 2020 - 04:43 PM (IST)
ਅਬੂਧਾਬੀ (ਭਾਸ਼ਾ) : ਮਹਿੰਦਰ ਸਿੰਘ ਧੋਨੀ ਅਗਲੇ ਸਾਲ ਵੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਖੇਡਦੇ ਹੋਏ ਨਜ਼ਰ ਆਉਣਗੇ। ਚੇਨਈ ਸੁਪਰ ਕਿੰਗਜ਼ ਐਤਵਾਰ ਨੂੰ ਮੌਜੂਦਾ ਸੀਜ਼ਨ ਵਿਚ ਜਦੋਂ ਆਪਣਾ ਆਖ਼ਰੀ ਲੀਗ ਮੈਚ ਖੇਡਣ ਲਈ ਉਤਰਿਆ ਤਾਂ ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਸਪੱਸ਼ਟ ਕੀਤਾ ਕਿ ਇਹ ਉਨ੍ਹਾਂ ਦਾ ਇਸ ਫਰੈਂਚਾਇਜੀ ਵੱਲੋਂ ਆਖਰੀ ਮੈਚ ਨਹੀਂ ਹੈ। ਧੋਨੀ ਨੇ ਇਹ ਬਿਆਨ ਦੇ ਕੇ ਟਾਸ ਨੂੰ ਆਪਣੇ ਅਣਗਿਣਤ ਸਮਰਥਕਾਂ ਲਈ ਯਾਦਗਾਰ ਬਣਾ ਦਿੱਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਅਗਲੇ ਸਾਲ ਵੀ ਚੇਨਈ ਦੀ ਅਗਵਾਈ ਕਰਣਗੇ।
ਇਹ ਵੀ ਪੜ੍ਹੋ: IPL 2020 : ਇਸ ਗੇਂਦਬਾਜ਼ ਨੇ ਬਣਾਇਆ ਵਿਰਾਟ ਕੋਹਲੀ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਦਾ ਰਿਕਾਰਡ
ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਡੈਨੀ ਮਾਰੀਸਨ ਨੇ ਜਦੋਂ ਧੋਨੀ ਤੋਂ ਪੁੱਛਿਆ ਕਿ, ਕੀ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਚੇਨਈ ਦੇ ਵੱਲੋਂ ਉਨ੍ਹਾਂ ਦਾ ਆਖ਼ਰੀ ਮੈਚ ਹੈ, ਉਨ੍ਹਾਂ ਕਿਹਾ, 'ਨਿਸ਼ਚਿਤ ਤੌਰ 'ਤੇ ਨਹੀਂ।' ਉਨ੍ਹਾਂ ਦੇ ਇਸ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਵੀ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਧੋਨੀ ਨੇ ਕੋਵਿਡ-19 ਕਾਰਨ ਆਸਟਰੇਲੀਆ ਵਿਚ ਅਕਤੂਬਰ-ਨਵੰਬਰ ਵਿਚ ਹੋਣ ਵਾਲਾ ਟੀ20 ਵਿਸ਼ਵ ਕੱਪ ਮੁਲਤਵੀ ਹੋਣ ਦੇ ਬਾਅਦ ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ ਸੀ ਪਰ ਉਨ੍ਹਾਂ ਦੀ ਘੱਟ ਤੋਂ ਘੱਟ 2 ਸਾਲ ਤੱਕ ਆਈ.ਪੀ.ਐਲ. ਵਿਚ ਖੇਡਣ ਦੀ ਸੰਭਾਵਨਾ ਸੀ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਮੋਦੀ ਸਰਕਾਰ ਮੁੜ ਭੇਜੇਗੀ ਜਨ-ਧਨ ਖਾਤਿਆਂ 'ਚ 1500 ਰੁਪਏ
ਧੋਨੀ ਨੇ ਭਾਰਤ ਵੱਲੋਂ ਆਖ਼ਰੀ ਮੈਚ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ਦੇ ਰੂਪ ਵਿਚ ਖੇਡਿਆ ਸੀ। ਚੇਨਈ ਲਈ ਇਹ ਸੀਜ਼ਨ ਬੇਹੱਦ ਨਿਰਾਸ਼ਾਜਨਕ ਰਿਹਾ। ਤਿੰਨ ਵਾਰ ਦੀ ਚੈਂਪੀਅਨ ਟੀਮ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਪਲੇਅ-ਆਫ ਵਿਚ ਪੁੱਜਣ ਵਿਚ ਨਾਕਾਮ ਰਹੀ। ਅਗਲੇ ਸਾਲ ਆਈ.ਪੀ.ਐਲ. ਅਪ੍ਰੈਲ–ਮਈ ਵਿਚ ਆਯੋਜਿਤ ਕੀਤਾ ਜਾਵੇਗਾ ਪਰ ਵਿਸ਼ਵ ਵਿਚ ਕੋਵਿਡ-19 ਦੀ ਦੇ ਹਾਲਾਤਾਂ ਨੂੰ ਵੇਖਦੇ ਹੋਏ ਇਸ ਦੀਆਂ ਤਾਰੀਖ਼ਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਅੱਜ ਤੋਂ ਬਦਲਿਆ ਗੈਸ ਸਿਲੰਡਰ ਬੁਕਿੰਗ ਦਾ ਨੰਬਰ, ਹੁਣ ਇਸ ਨੰਬਰ 'ਤੇ ਕਰਨਾ ਹੋਵੇਗਾ ਫੋਨ