video : ਐਡੀਲੇਡ ਵਨ ਡੇ 'ਚ ਖਲੀਲ ਦੀ ਇਸ ਹਰਕਤ 'ਤੇ ਭਡ਼ਕੇ ਧੋਨੀ, ਕੱਢੀ ਗਾਲ੍ਹ
Wednesday, Jan 16, 2019 - 12:59 PM (IST)

ਸਪੋਰਟਸ ਡੈਸਕ : ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਐੱਮ. ਐੱਸ. ਧੋਨੀ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਮੰਗਲਵਾਰ ਨੂੰ ਦੂਜੇ ਵਨ ਡੇ ਵਿਚ ਆਸਟਰੇਲੀਆ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਐਡੀਲੇਡ ਦੇ ਓਵਲ ਵਿਚ ਖੇਡੇ ਗਏ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੇ ਕੰਗਾਰੂਆਂ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਅਜਿਹੇ 'ਚ ਕਲ ਐਡੀਲੇਡ ਵਨ ਡੇ ਵਿਚ ਭਾਰਤ ਦੇ ਸਾਬਕਾ ਟੈਸਟ ਕਪਤਾਨ ਐੱਮ. ਐੱਸ. ਧੋਨੀ ਨੇ ਮੈਚ ਵਿਚਾਲੇ ਖਲੀਲ ਅਹਿਮਦ ਨੂੰ ਮੈਦਾਨ 'ਤੇ ਗਾਲ ਕੱਢ ਦਿੱਤੀ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਮੈਚ ਵਿਚ ਆਪਣੀ ਪਾਰੀ ਵਿਚ ਧੋਨੀ ਨੇ 2 ਛੱਕੇ ਲਾਏ। ਉਸ ਨੇ 54 ਗੇਂਦਾਂ 'ਤੇ ਅਜੇਤੂ 55 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਜ਼ਿਆਦਾਤਰ ਦੌੜਾਂ ਵਿਕਟਾਂ ਵਿਚਾਲੇ ਦੌੜ ਲਾ ਕੇ ਬਣਾਈਆਂ ਗਈਆਂ। ਮੈਚ ਦੇ ਆਖਰੀ ਓਵਰਾਂ 'ਚ ਧੋਨੀ ਨੂੰ ਥੋੜੀ ਪਰੇਸ਼ਾਨੀ ਮਹਿਸੂਸ ਹੋਈ ਅਤੇ ਜਿਸ ਕਾਰਨ ਫੀਜ਼ੀਓ ਨੂੰ ਬੁਲਾਉਣਾ ਪਿਆ। ਇਸੇ ਸਮੇਂ ਡ੍ਰਿੰਕਸ ਬ੍ਰੇਕ ਹੋਇਆ ਜਿਸ ਵਿਚ ਖਲੀਲ ਅਹਿਮਦ ਮੈਦਾਨ 'ਤੇ ਰਿਫ੍ਰੈਸ਼ਮੈਂਟ ਲੈ ਕੇ ਆਏ। ਉਹ ਜਦੋਂ ਦੂਜੇ ਪਾਸੇ ਖੜ੍ਹੇ ਕਾਰਤਿਕ ਨੂੰ ਪਾਣੀ ਪਿਲਾਉਣ ਗਏ ਤਾਂ ਪਿਚ 'ਤੇ ਚਲਦੇ ਹੋਏ ਗਏ। ਇਹ ਦੇਖ ਧੋਨੀ ਨਾਰਾਜ਼ ਹੋ ਗਏ ਅਤੇ ਖਲੀਲ ਨੂੰ ਫਿੱਟਕਾਰ ਲਾਈ। ਟਵਿੱਟਰ 'ਤੇ ਕੁਝ ਪ੍ਰਸ਼ੰਸਕ ਨੇ ਇਸ ਪਲ ਦਾ ਵੀਡੀਓ ਸਾਂਝਾ ਕੀਤਾ ਹੈ।
— Deepak Raj Verma (@KeNeecheAndhera) January 16, 2019
ਸਿਡਨੀ ਵਿਚ ਖੇਡੇ ਗਏ ਪਹਿਲੇ ਵਨ ਡੇ ਵਿਚ ਧੋਨੀ ਨੇ ਹੋਲੀ ਪਾਰੀ ਖੇਡੀ ਸੀ ਜਿਸ 'ਤੇ ਉਸ ਦੀ ਆਲੋਚਨਾ ਹੋਈ ਸੀ। ਇਸ ਮੈਚ ਵਿਚ ਉਸ ਦੇ ਨਾਲ ਬੱਲੇਬਾਜ਼ੀ ਕਰਨ ਵਾਲੇ ਕਾਰਤਿਕ ਨੇ ਪ੍ਰੈਸ ਕਾਨਫ੍ਰੈਂਸ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਧੋਨੀ ਨੇ ਇਸ ਸੀਰੀਜ਼ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਇਹ ਅਜਿਹੀ ਪਾਰੀ ਹੈ ਜੋ ਉਹ ਪਹਿਲਾਂ ਕਈ ਵਾਰ ਖੇਡ ਚੁੱਕੇ ਹਨ। ਉਨ੍ਹਾਂ ਨੂੰ ਬੱਲੇਬਾਜ਼ੀ ਕਰਦਿਆਂ ਅਤੇ ਮੈਚ ਖਤਮ ਕਰਦਿਆਂ ਦੇਖਣਾ ਸ਼ਾਨਦਾਰ ਰਿਹਾ। ਕਾਰਤਿਕ ਨੇ ਧੋਨੀ ਦੀ ਰਣਨੀਤੀ ਦਾ ਵੀ ਖੁਲਾਸਾ ਕੀਤਾ। ਉਹ ਦਬਾਅ ਲੈਂਦੇ ਹਨ ਅਤੇ ਫਿਰ ਵਿਰੋਧੀ ਟੀਮ ਨੂੰ ਦਬਾਅ 'ਚ ਲਿਆ ਦਿੰਦੇ ਹਨ। ਇਹ ਹਮੇਸ਼ਾ ਤੋਂ ਉਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਰਹੀ ਹੈ ਅਤੇ ਅੱਜ ਉਸਦਾ ਸਟੀਕ ਉਦਾਹਰਣ ਵੀ ਦੇਖਿਆ।''